ਬਟਾਲਾ: ਸ਼ਹਿਰ 'ਚ ਇੱਕ ਵਿਦਿਆਰਥੀ ਨੇ ਘੱਟ ਨੰਬਰ ਆਉਣ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ। ਬਟਾਲਾ ਦੇ ਮਲਾਵਾ ਕੋਠੀ ਮੁਹੱਲਾ 'ਚ ਗਿਆਰ੍ਹਵੀਂ ਜਮਾਤ ਦੇ 16 ਸਾਲਾ ਵਿਦਿਆਰਥੀ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਪਰਿਵਾਰ ਮੁਤਾਬਕ ਉਹ ਘੱਟ ਨੰਬਰ ਆਉਣ ਦੇ ਚੱਲਦੇ ਪਰੇਸ਼ਾਨ ਚੱਲ ਰਿਹਾ ਸੀ।     ਜਾਣਕਾਰੀ ਮੁਤਾਬਕ 16 ਸਾਲਾ ਕਰਨਬੀਰ ਸਿੰਘ ਭੁੱਲਰ ਦੇ ਦਸਵੀਂ ਕਲਾਸ ਦੇ ਰਿਜ਼ਲਟ 'ਚੋਂ ਘੱਟ ਨੰਬਰ ਆਏ ਸਨ। ਇਸ ਦੇ ਚੱਲਦੇ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਹਾਲਾਂਕਿ ਉਸ ਨੇ 11ਵੀਂ ਕਲਾਸ 'ਚ ਦਾਖਲਾ ਵੀ ਲਿਆ ਸੀ, ਪਰ ਫਿਰ ਵੀ ਘੱਟ ਨੰਬਰ ਆਉਣ ਦੀ ਗੱਲ ਉਸ ਦੇ ਦਿਮਾਗ 'ਚੋਂ ਨਹੀਂ ਨਿੱਕਲ ਰਹੀ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਕਰਨ ਨੇ ਅਚਾਨਕ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਜਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ।     ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਹੈ।