News
News
ਟੀਵੀabp shortsABP ਸ਼ੌਰਟਸਵੀਡੀਓ
X

ਪੁਲਿਸ ਦੇ ਅੜਿੱਕੇ ਆਏ ਖਤਰਨਾਕ ਲੁਟੇਰੇ

Share:
ਜਲੰਧਰ: ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹਨਾਂ ਕੋਲੋਂ ਕਈ ਵਹੀਕਲ ਤੇ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਗਿਰੋਹ ਪੇਂਡੂ ਖੇਤਰਾਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਫਿਲਹਾਲ ਪੁਲਿਸ ਦੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।     ਪੁਲਿਸ ਮੁਤਾਬਕ ਜਗਰਾਲ ਤੋਂ ਬਜੂਹਾ ਖੁਰਦ ਰੋਡ ’ਤੇ ਵੇਈਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਤਿੰਨ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਗਿਆ। ਜਦ ਇਹਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 170 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਸ 'ਤੇ ਪੁਲਿਸ ਨੇ ਇਹਨਾਂ ਤਿੰਨਾਂ ਨੌਜਵਾਨਾਂ ਸਾਰਜ ਸਿੰਘ ਉਰਫ ਜੱਗਾ, ਮਨਦੀਪ ਸਿੰਘ ਉਰਫ ਭੀਲੋ, ਕੁਲਦੀਪ ਕੁਮਾਰ ਉਰਫ ਸਰਪੰਚ ਤੇ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।     ਇਸ ਤੋਂ ਬਾਅਦ ਜਦ ਪੁੱਛਗਿੱਛ ਹੋਈ ਤਾਂ ਇਹਨਾਂ ਹੋਰ ਵੀ ਵਾਰਦਾਤਾਂ ਕਰਨ ਦੀ ਗੱਲ ਮੰਨੀ। ਉਨ੍ਹਾਂ ਇੱਕ ਕਾਰ ਖੋਹਣ ਦਾ ਵੀ ਖੁਲਾਸਾ ਕੀਤਾ। ਇਹ ਕਾਰ ਇਹਨਾਂ ਦੇ ਸਾਥੀ ਪਰਮਜੀਤ ਸਿੰਘ ਉਰਫ ਸੋਨੂੰ ਦੇ ਘਰ ਖੜੀ ਕੀਤੀ ਗਈ ਸੀ। ਜਿੱਥੋਂ ਪੁਲਿਸ ਨੇ ਬਰਾਮਦ ਕਰ ਲਈ ਤੇ ਪਰਮਜੀਤ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਹੋਰ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਤੋਂ ਚੋਰੀ ਦੀ ਇੱਕ ਹੋਰ ਕਾਰ ਬਰਾਮਦ ਕੀਤੀ ਗਈ। ਇਹਨਾਂ ਮੁਲਜ਼ਮਾਂ ਨੇ ਇੱਕ ਪੈਟਰੋਲ ਪੰਪ ਤੋਂ 66000 ਰੁਪਏ ਲੁੱਟਣ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ।
Published at : 20 Jul 2016 06:25 AM (IST) Tags: Arrest jalandhar Police
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Farmer Protets: ਕਿਸਾਨਾਂ ਲਈ ਮਾੜਾ ਚੜ੍ਹਿਆ ਦਿਨ, ਮਹਾਪੰਚਾਇਤ 'ਚ ਜਾ ਰਹੀਆਂ ਬੱਸਾਂ ਹਾਦਸੇ ਦਾ ਸ਼ਿਕਾਰ, 3 ਮੌਤਾਂ, ਕਈ ਜ਼ਖ਼ਮੀ, ਵਿਛੜੀਆਂ ਰੂਹਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ ਵਾਹਿਗੁਰੂ

Farmer Protets: ਕਿਸਾਨਾਂ ਲਈ ਮਾੜਾ ਚੜ੍ਹਿਆ ਦਿਨ, ਮਹਾਪੰਚਾਇਤ 'ਚ ਜਾ ਰਹੀਆਂ ਬੱਸਾਂ ਹਾਦਸੇ ਦਾ ਸ਼ਿਕਾਰ, 3 ਮੌਤਾਂ, ਕਈ ਜ਼ਖ਼ਮੀ, ਵਿਛੜੀਆਂ ਰੂਹਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ ਵਾਹਿਗੁਰੂ

Farmer Protest: ਖਨੌਰੀ ਮਹਾਪੰਚਾਇਤ ਤੋਂ ਡੱਲੇਵਾਲ ਨੇ ਮਾਰੀ ਬੜ੍ਹਕ, ਕਿਹਾ-ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਰਕਾਰ ਅਸੀਂ ਮੋਰਚਾ ਜਿੱਤ ਕੇ ਰਹਾਂਗੇ

Farmer Protest: ਖਨੌਰੀ ਮਹਾਪੰਚਾਇਤ ਤੋਂ ਡੱਲੇਵਾਲ ਨੇ ਮਾਰੀ ਬੜ੍ਹਕ, ਕਿਹਾ-ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਰਕਾਰ ਅਸੀਂ ਮੋਰਚਾ ਜਿੱਤ ਕੇ ਰਹਾਂਗੇ

Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ

Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ

Diljit Dosanjh: ਦਿਲਜੀਤ ਦੋਸਾਂਝ-ਪੀਐਮ ਮੋਦੀ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਵਾਇਰਲ, ਜਾਣੋ ਪਿੰਡ ਦੇ ਮੁੰਡੇ ਨੂੰ ਲੈ ਕੀ ਬੋਲੇ...

Diljit Dosanjh: ਦਿਲਜੀਤ ਦੋਸਾਂਝ-ਪੀਐਮ ਮੋਦੀ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਵਾਇਰਲ, ਜਾਣੋ ਪਿੰਡ ਦੇ ਮੁੰਡੇ ਨੂੰ ਲੈ ਕੀ ਬੋਲੇ...

ਪੁੱਤ ਨੇ ਕੀਤਾ ਰਿਟਾਇਰਡ SI ਦਾ ਕਤਲ, ਦੂਜੀ ਔਰਤ ਨਾਲ ਰਹਿੰਦਾ ਸੀ ਸਬ-ਇੰਸਪੈਕਟਰ, 3 ਮਹੀਨੇ ਪਹਿਲਾਂ ਹੋਈ ਪਤਨੀ ਦੀ ਮੌਤ

ਪੁੱਤ ਨੇ ਕੀਤਾ ਰਿਟਾਇਰਡ SI ਦਾ ਕਤਲ, ਦੂਜੀ ਔਰਤ ਨਾਲ ਰਹਿੰਦਾ ਸੀ ਸਬ-ਇੰਸਪੈਕਟਰ, 3 ਮਹੀਨੇ ਪਹਿਲਾਂ ਹੋਈ ਪਤਨੀ ਦੀ ਮੌਤ

ਪ੍ਰਮੁੱਖ ਖ਼ਬਰਾਂ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...

Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...

Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...

Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...

NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ

NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ