ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿ ਜਾਣ ਵਾਲੀ ਸਿੱਖ ਸੰਗਤ ਲਈ ਜਰੂਰੀ ਖਬਰ
ਏਬੀਪੀ ਸਾਂਝਾ | 24 Jul 2016 10:45 AM (IST)
ਚੰਡੀਗੜ੍ਹ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਦੇ ਨਨਕਾਣਾ ਸਾਹਿਬ ਚ ਮਨਾਉਣ ਦੇ ਇੱਛੁੱਕ ਗੁਰਸਿੱਖਾਂ ਲਈ ਇਹ ਖਬਰ ਜਰੂਰੀ ਹੈ। ਨਵੰਬਰ ਮਹੀਨੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੀ ਸੰਗਤ ਕੱਲ੍ਹ ਯਾਨਿ 25 ਜੁਲਾਈ ਤੱਕ ਆਪਣੇ ਪਾਸਪੋਰਟ SGPC ਦਫਤਰ ਵਿਖੇ ਜਮ੍ਹਾਂ ਕਰਵਾਏ। ਪਾਸਪੋਰਟ ਦੇ ਨਾਲ ਆਪਣਾ ਵੋਟਰ ਆਈਡੀ ਕਾਰਡ/ ਰਾਸ਼ਨ ਕਾਰਡ / ਆਧਾਰ ਕਾਰਡ ਸਮੇਤ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਉਣਾ ਹੋਵੇਗਾ ਤਾਂਕਿ ਯਾਤਰਾ ਦੀ ਅਗਲੀ ਕਾਰਵਾਈ ਸਮੇਂ ਤੇ ਪੂਰੀ ਹੋ ਸਕੇ। ਨਵੰਬਰ 2016 ਚ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਦੇਸ਼ ਵਿਦੇਸ਼ ਤੋਂ ਸੰਗਤ ਇਹ ਦਿਹਾੜਾ ਪਾਕਿਸਤਾਨ ਚ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਪਹੁੰਚਦੀ ਹੈ। ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਕਮੇਟੀ ਦੇ ਇਨਾਂ ਨੰਬਰਾਂ 0183-2553957, 58, 59 ਤੇ ਸੰਪਰਕ ਕੀਤਾ ਜਾ ਸਕਦਾ ਹੈ।