ਲੁਧਿਆਣਾ: ਪੁਲਿਸ ਨੇ ਲੁਧਿਆਣਾ 'ਚ ਇੱਕ ਦਲਿਤ ਕੁੜੀ ਦੇ ਬਲਾਈਂਡ ਮਰਡਰ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਕੁੜੀ ਦੇ ਪ੍ਰੇਮੀ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ 2 ਬੱਚਿਆਂ ਦਾ ਪਿਤਾ ਹੈ। ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ 22 ਜੁਲਾਈ ਨੂੰ ਹਾਊਸਫੈੱਡ ਦੀ ਇਮਾਰਤ 'ਚ ਕੁੜੀ ਦੀ ਲਾਸ਼ ਮਿਲੀ ਸੀ।

 

 

ਪੁਲਿਸ ਮੁਤਾਬਕ ਦੋ ਬੱਚਿਆਂ ਦਾ ਪਿਤਾ ਮਨੋਜ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਹਾਊਸਫੈੱਡ ਫਲੈਟਾਂ 'ਚ ਸਫਾਈ ਕਰਮਚਾਰੀ ਵਜੋਂ ਤਾਇਨਾਤ ਸੀ। ਇੱਥੇ ਉਸ ਦੇ ਪ੍ਰੇਮ ਸਬੰਧ ਸੋਨਮ ਨਾਲ ਬਣ ਗਏ ਪਰ ਜਦ ਸੋਨਮ ਨੇ ਉਸ 'ਤੇ ਵਿਆਹ ਕਰਵਾਉਣ ਲਈ ਦਬਾਅ ਬਣਾਉਣਾ ਸ਼ੁਰੂ ਕੀਤਾ ਤਾਂ ਮਨੋਜ ਨੇ ਉਸ ਨੂੰ ਰਾਸਤੇ 'ਚੋਂ ਹਟਾਉਣ ਦੀ ਸਾਜਿਸ਼ ਰਚੀ।

 

 

ਸਾਜਿਸ਼ ਤਹਿਤ ਮਨੋਜ ਨੇ ਸੋਨਮ ਨੂੰ ਇੱਕ ਖਾਲੀ ਫਲੈਟ 'ਚ ਬੁਲਾਇਆ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਹ ਲਾਸ਼ ਨੂੰ ਲਿਫਟ ਰਾਹੀਂ ਫਲੈਟ 'ਚੋਂ ਹੇਠਾਂ ਲਿਆ ਕੇ ਸੁੱਟ ਦਿੱਤਾ, ਤਾਂ ਕਿ ਇਹ ਇੱਕ ਖੁਦਕੁਸ਼ੀ ਲੱਗੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕਾ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਜਦ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਕਤਲ ਦਾ ਨਿਕਲਿਆ। ਫਿਲਹਾਲ ਪੁਲਿਸ ਮੁਲਜ਼ਮ ਮਨੋਜ ਤੋਂ ਪੁੱਛਗਿੱਛ ਕਰ ਰਹੀ ਹੈ।