ਨਵੀਂ ਦਿੱਲੀ: ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜਲਦ ਏਮਜ਼ ਹਸਪਤਾਲ ਖੋਲ੍ਹਿਆ ਜਾਵੇਗਾ। ਕੇਂਦਰ ਸਰਕਾਰ ਨੇ ਮਾਲਵਾ ਦੇ ਬਠਿੰਡਾ 'ਚ ਏਮਜ਼ ਖੋਲ੍ਹਣ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਬਠਿੰਡਾ ’ਚ ਬਣਨ ਵਾਲੇ ਨਵੇਂ ਏਮਜ਼ ਹਸਪਤਾਲ ’ਚ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰਿਸਰਚ ਸੈਂਟਰ ਵੀ ਹੋਵੇਗਾ। ਇਸ ਪ੍ਰਾਜੈਕਟ 'ਤੇ 925 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਪੀਐਮ ਮੋਦੀ ਦੀ ਅਗਵਾਈ 'ਚ ਹੋਈ ਕੇਂਦਰੀ ਮੰਤਰੀ ਮੰਡਲ ਵੱਲੋਂ ਮੰਨਜੂਰ ਕੀਤੇ ਇਸ ਏਮਜ਼ ਹਸਪਤਾਲ ਦੀ ਸਮਰੱਥਾ 750 ਬਿਸਤਰਿਆਂ ਦੀ ਹੋਵੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸਵਾਸਥ ਸੁਰੱਕਸ਼ਾ ਯੋਜਨਾ ਤਹਿਤ ਲਿਆਂਦਾ ਜਾ ਰਿਹਾ ਹੈ। ਇਸ ਹਸਪਤਾਲ ’ਚ ਟਰੌਮਾ, ਆਯੁਸ਼, ਆਈਸੀਯੂ ਤੇ ਹੋਰ ਮੁੱਖ ਵਾਰਡ ਵੀ ਹੋਣਗੇ।  925 ਕਰੋੜ ਰੁਪਏ ਦੇ ਖਰਚ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਨੂੰ 48 ਮਹੀਨਿਆਂ ਅੰਦਰ ਪੂਰਾ ਕੀਤੇ ਜਾਣ ਦਾ ਟੀਚਾ ਹੈ।