ਨਵੀਂ ਦਿੱਲੀ: ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਗੁਰਦੀਪ ਸਿੰਘ ਨੂੰ ਕੀ ਜੀਵਨ ਦਾਨ ਮਿਲੇਗਾ। ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਸਰਕਾਰ ਵੱਲੋਂ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਹੈ। ਗੁਰਦੀਪ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ 28 ਜੁਲਾਈ ਯਾਨਿ ਕੇ ਅੱਜ ਇੰਡੋਨੇਸ਼ੀਆ 'ਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ।
48 ਸਾਲਾ ਗੁਰਦੀਪ ਸਿੰਘ ਜਲੰਧਰ ਜਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ 14 ਵਿਅਕਤੀਆਂ ਸਮੇਤ ਨਸ਼ਾ ਤਸਕਰੀ ਦੇ ਇਲਜ਼ਾਮਾ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇੰਡੋਨੇਸ਼ੀਆ ਦੀ ਤਾਨਗੇਰਾਂਗ ਜ਼ਿਲ੍ਹਾ ਅਦਾਲਤ ਨਸ਼ਾ ਤਸਕਰੀ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਰ ਭਾਰਤ ਸਰਕਾਰ ਮੁਤਾਬਕ ਉਸ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।