ਪੰਜਾਬ 'ਚ ਦਿਨ ਦਿਹਾੜੇ ਵੱਡੀ ਲੁੱਟ, ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ਲੁੱਟੀ
ਏਬੀਪੀ ਸਾਂਝਾ | 10 Oct 2016 01:26 PM (IST)
ਰੋਪੜ: ਸ਼ਹਿਰ 'ਚ ਦਿਨ ਦਿਹਾੜੇ ਵੱਡੀ ਲੁੱਟ ਕੀਤੀ ਗਈ ਹੈ। ਲੁਟੇਰਿਆਂ ਨੇ ਰੋਪੜ ਦੀ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ 'ਚ ਕੈਸ਼ ਪਾਉਣ ਜਾ ਰਹੀ ਵੈਨ 'ਚੋਂ 20 ਲੱਖ ਰੁਪਏ ਲੁੱਟ ਲਏ ਗਏ ਹਨ। ਘਟਨਾ ਸ਼ਹਿਰ ਦੇ ਹਸਪਤਾਲ ਰੋਡ ਦੀ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਾਰ ਸਵਾਰ ਪੰਜ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਵਾਰਦਾਤ ਵੇਲੇ ਕਈ ਰਾਊਂਡ ਫਾਇਰਿੰਗ ਵੀ ਹੋਈ ਹੈ। ਇਸ ਦੌਰਾਨ ਦੋ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ ਹਨ। ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਜਾਣਕਾਰੀਆਂ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ। ਫਿਲਹਾਲ ਪੁਲਿਸ ਨੇ ਜਾੰਚ ਸ਼ੁਰੂ ਕਰ ਦਿੱਤੀ ਹੈ। ਨੇੜੇ ਤੇੜੇ ਦੇ ਇਲਾਕਿਆਂ 'ਚ ਨਾਕਾਬੰਦੀ ਵੀ ਕੀਤੀ ਗਈ। ਲੁਟੇਰਿਆਂ ਦੀ ਲਗਾਤਾਰ ਭਾਲ ਜਾਰੀ ਹੈ।