News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਦੀਆਂ ਸੜਕਾਂ 'ਤੇ ਨਹੀਂ ਦਿੱਸੇਗੀ ਹੁਣ ਕੋਈ ਗਾਂ

Share:
ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਨਜ਼ਰ ਨਹੀਂ ਆਏਗੀ। ਇਹ ਦਾਅਵਾ ਗਊ ਸੇਵਾ ਦਲ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਕੀਤਾ ਹੈ। ਭਗਤ ਮੁਤਾਬਕ ਸੂਬਾ ਸਰਕਾਰ ਨੇ ਸਾਰੇ 22 ਜ਼ਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ। ਚੇਅਰਮੈਨ ਦਾ ਇਹ ਵੀ ਕਹਿਣਾ ਹੈ ਕਿ ਪੀਐਮ ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਪੰਜਾਬ ਨਾਲ ਜੋੜ ਕੇ ਨਾ ਦੇਖਿਆ ਜਾਵੇ। ਉਨ੍ਹਾਂ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੋਵੇਗਾ।     ਪੰਜਾਬ ਦੀਆਂ ਸੜਕਾਂ 'ਤੇ ਆਏ ਦਿਨ ਲਵਾਰਸ ਗਊਆਂ ਕਾਰਨ ਹੋਣ ਵਾਲੇ ਹਾਦਸੇ ਹੁਣ ਜਲਦ ਰੁਕ ਜਾਣਗੇ ਕਿਉਂਕਿ ਸੂਬੇ ਦੀਆਂ ਸੜਕਾਂ 'ਤੇ ਠੀਕ 60 ਦਿਨ ਬਾਅਦ ਕੋਈ ਵੀ ਲਵਾਰਸ ਗਊ ਧਨ ਘੁੰਮਦਾ ਨਜ਼ਰ ਨਹੀਂ ਆਏਗਾ। ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਪੰਜਾਬ ਨੂੰ ਪੀ.ਐਮ. ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਵੱਖ ਕਰਦੇ ਹਨ। ਦਾਅਵਾ ਹੈ ਕਿ ਪੰਜਾਬ 'ਚ ਕਿਸੇ ਗਊ ਰੱਖਿਅਕ ਦਲ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਪਟਿਆਲਾ ਪੁਲਿਸ ਵੱਲੋਂ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।     ਬੇਸ਼ੱਕ ਭਗਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਸਭ ਅੱਛਾ ਹੈ। ਜੇਕਰ ਕਿਸੇ ਨਾਲ ਕੋਈ ਗਊ ਰੱਖਿਅਕ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਕੋਲ ਸ਼ਿਕਾਇਤ ਦੇਵੇ, ਜਿਸ 'ਤੇ ਉਹ ਤੁਰੰਤ ਕਾਰਵਾਈ ਕਰਨਗੇ। ਪਿਛਲੇ ਦਿਨੀਂ ਲੁਧਿਆਣਾ ਦੇ ਜਗਰਾਓਂ 'ਚ ਸੈਂਕੜੇ ਦੀ ਤਾਦਾਦ 'ਚ ਡੇਅਰੀ ਕਿਸਾਨਾਂ ਵੱਲੋਂ ਖੁੱਲ੍ਹ ਕੇ ਕੀਤੇ ਪ੍ਰਦਰਸ਼ਨ ਦੌਰਾਨ ਗਊ ਰੱਖਿਅਕਾਂ ਹੱਥੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮਾਂ ਨੂੰ ਲੈ ਕੇ ਵੀ ਉਹ ਕਿਸੇ ਠੋਸ ਕਾਰਵਾਈ ਦੇ ਹਾਮੀ ਨਜ਼ਰ ਨਹੀਂ ਆਏ।     ਚੇਅਰਮੈਨ ਮੁਤਾਬਕ ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਧਨ ਨਜ਼ਰ ਨਹੀਂ ਆਏਗਾ। ਇਸ ਦੇ ਲਈ ਸੂਬਾ ਸਰਕਾਰ ਨੇ ਸਾਰੇ 22 ਜਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ ਪਰ ਇਨ੍ਹਾਂ ਦਾਅਵਿਆਂ 'ਚ ਕਿੰਨਾ ਕੁ ਦਮ ਹੈ, ਇਸ ਦੇ ਲਈ ਤੁਹਾਨੂੰ ਜਿਆਦਾ ਦੇਰ ਨਹੀਂ ਸਿਰਫ 60 ਦਿਨ ਹੀ ਉਡੀਕ ਕਰਨੇ ਹੋਣਗੇ।
Published at : 16 Aug 2016 09:59 AM (IST) Tags: cow Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ

Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ

Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ

Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ

Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  

Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  

Punjab News: ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...

Punjab News: ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...

Punjab Weather: ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...

Punjab Weather: ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...

ਪ੍ਰਮੁੱਖ ਖ਼ਬਰਾਂ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ