ਪੰਜਾਬ ਨੂੰ ਨਵਾਂ ਤੋਹਫਾ
ਏਬੀਪੀ ਸਾਂਝਾ | 17 Jul 2016 06:23 AM (IST)
ਅੰਮ੍ਰਿਤਸਰ: ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਅੱਜ ਗੁਰਦਾਸਪੁਰ ਵਿਖੇ ਬਾਬਾ ਨਾਮਦੇਵ ਯੁਨੀਵਰਸਿਟੀ ਕਾਲਜ ਦਾ ਉਦਘਾਟਨ ਕਰਨਗੇ, ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਾਲ ਮੌਜੂਦ ਰਹਿਣਗੇ। ਉਦਘਾਟਨ ਤੋਂ ਬਾਅਦ ਭਗਤ ਨਾਮਦੇਵ ਦੇ ਤਪ ਅਸਥਾਨ ਕਸਬਾ ਘੁੰਮਣ ਵਿੱਚ ਇੱਕ ਰੈਲੀ ਵੀ ਕੀਤੀ ਜਾਣੀ ਹੈ। ਇਸ ਤੋਂ ਬਾਅਦ ਰੇਲ ਮੰਤਰ ਸੁਰੇਸ਼ ਪ੍ਰਭੂ ਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੋਲਰ ਪਲਾਂਟ ਦਾ ਉਦਘਾਟਨ ਵੀ ਕਰਨਗੇ।