ਪੰਜਾਬ ਪੁਲਿਸ ਦੇ ਅਫਸਰ ਹੋਏ ਪ੍ਰਮੋਟ
ਏਬੀਪੀ ਸਾਂਝਾ | 17 Aug 2016 05:10 AM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ 3 ਆਈਪੀਐਸ ਅਫਸਰਾਂ ਨੂੰ ਪ੍ਰਮੋਟ ਕਰ ਡੀਆਈਜੀ ਤੋਂ ਆਈਜੀ ਬਣਾਇਆ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਡੀਆਈਜੀ ਨਿਲੱਭ ਕਿਸ਼ੋਰ, ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸ਼ਿਵ ਕੁਮਾਰ ਵਰਮਾਂ ਨੂੰ ਆਈਜੀ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਈ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਹੈ।