ਰਈਆ: ਅੱਜ ਦਿਨ ਦਿਹਾੜੇ ਰਈਆ ਦੀ ਡੇਰਾ ਕਾਲੋਨੀ ਵਿਖੇ ਥਾਣੇਦਾਰ  ਬਖ਼ਸ਼ੀਸ਼ ਸਿੰਘ ਰਾਣਾ ਦੀ ਰਿਹਾਇਸ਼ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਮਾਂ ਧੀ ਦਾ ਕਤਲ ਹੋਇਆ ਹੈ। ਮ੍ਰਿਤਕ ਮਾਂ, ਧੀ ਦੀ ਪਛਾਣ ਸੁਰਿੰਦਰ ਕੌਰ ਹੈੱਡ ਟੀਚਰ ਸੇਵਾ ਮੁਕਤ , ਉਸ ਦੀ ਬੇਟੀ ਗਗਨਦੀਪ ਕੌਰ 35 ਸਾਲ ਐਮ. ਏ. ਬੀ. ਐੱਡ ਵਜੋਂ ਹੋਈ ਹੈ।   ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹਾਂ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ।     ਦੱਸਣਯੋਗ ਹੈ ਕਿ ਮਾਝਾ ਖੇਤਰ 'ਚ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲਿਸ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ।