ਅੱਜ ਵਿਦਿਆਰਥੀ ਚੋਣਾਂ ਲਈ 150 ਪੋਲਿੰਗ ਬੂਥ ਬਣਾਏ ਗਏ ਸਨ। ਵਿਦਿਆਰਥੀਆਂ ਨੇ ਆਪੋ ਆਪਣੇ ਵਿਭਾਗਾਂ ਚ ਵੋਟਿੰਗ ਕੀਤੀ। ਇਸ ਵਾਰ 15 ਹਜ਼ਾਰ 300 ਵਿਦਿਆਰਥੀਆਂ ਦੀ ਵੋਟਿੰਗ ਨੇ ਪ੍ਰਧਾਨਗੀ ਲਈ 7, ਉਪ ਪ੍ਰਧਾਨ ਲਈ 5, ਜਨਰਲ ਸਕੱਤਰ ਲਈ 6 ਅਤੇ ਜੋਇੰਟ ਸਕੱਤਰ ਲਈ 7ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ।
ਇਸ ਵਾਰ ਯੁਨੀਵਰਸਿਟੀ ਚੋਣਾਂ ਵਿੱਚ 65 ਫਸੀਦੀ ਵੋਟਰ ਕੁੜੀਆਂ ਹਨ। ਯਾਨੀ ਕਿ ਯੁੀਵਰਸਿਟੀ ਦਾ ਕਿੰਗ ਕੌਣ ਹੋਵੇਗਾ, ਇਹ ਕੁੜੀਆਂ ਹੀ ਤੈਅ ਕਰਨਗੀਆਂ। ਪੁਸੂ, ਐਨਐਸਯੂਆਈ ਅਤੇ ਸੋਈ ਦੇ ਵਿਚਕਾਰ ਤਿਕੋਣਾ ਮੁਕਾਬਲਾ ਹੈ। ਵਿਦਿਆਰਥੀ ਚੋਣਾਂ ਦੀ ਸਮਝ ਰੱਖਣ ਵਾਲੇ ਵੀ ਨਹੀਂ ਦੱਸ ਪਾ ਰਹੇ ਕਿ ਇਸ ਵਾਰ ਕਿਸ ਦਾ ਪੱਲੜਾ ਭਾਰੀ ਹੈ।