ਜਲੰਧਰ: ਰਾਮਾ ਮੰਡੀ ਵਿੱਚ ਮਣੀਪੁਰਮ ਗੋਲਡ ਕੰਪਨੀ ਦੀ ਸ਼ਾਖਾ ਵਿੱਚ 10 ਕਿੱਲੋ ਸੋਨੇ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸਬੰਧਤ ਮਹਿਲਾ ਕੋਲੋਂ ਸਵਾ ਕਿੱਲੋ ਸੋਨਾ ਵੀ ਬਰਾਮਦ ਕੀਤਾ ਹੈ। ਸਬੰਧਤ ਮਹਿਲਾ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ। ਪੁਲਿਸ ਇਸ ਤੋਂ ਪਹਿਲਾ ਮਹਿਲਾ ਦੇ ਪਤੀ ਸੁਰਜੀਤ ਸਿੰਘ ਤੇ ਬੇਟੇ ਨੂੰ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਨ੍ਹਾਂ ਦੋਹਾਂ ਦੀ ਪੁੱਛਗਿੱਛ ਦੌਰਾਨ ਹੀ ਪੁਲਿਸ ਨੇ ਪਰਮਜੀਤ ਕੌਰ ਦੀ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਨੇ ਗੋਲਡ ਲੋਨ ਲੈਣ ਦੇ ਬਹਾਨੇ ਪਹਿਲਾਂ ਸ਼ੋਅ ਰੂਮ ਦੀ ਰੇਕੀ ਕੀਤੀ। ਸੁਰੱਖਿਆ ਗਾਰਡ ਨਾ ਹੋਣ ਕਰਕੇ ਇਸ ਨੇ ਆਪਣੇ ਪਤੀ-ਬੇਟੇ ਤੇ ਹੋਰ ਸਾਥੀਆਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਕੀਮ ਬਣਾਈ। ਇਸ ਤਹਿਤ ਇਨ੍ਹਾਂ ਨੇ 29 ਅਸਗਤ ਨੂੰ ਸੋਨਾ ਲੁੱਟਿਆ।
ਲੁੱਟ ਤੋਂ ਬਾਅਦ ਪਰਮਜੀਤ ਕੌਰ ਨੇ ਆਪਣੇ ਘਰ ਵਿੱਚ ਹੀ ਇਸ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਇਸ ਸਬੰਧ ਵਿੱਚ ਪੁਲਿਸ ਨੂੰ ਕੁਝ ਹੋਰ ਵਿਅਕਤੀਆਂ ਦੀ ਵੀ ਤਲਾਸ਼ ਹੈ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।