1....ਆਮ ਆਦਮੀ ਪਾਰਟੀ ਤੇ ਜਗਮੀਤ ਸਿੰਘ ਬਰਾੜ ਦੇ ਲੋਕ ਹਿੱਤ ਅਭਿਆਨ ਦਾ ਗੱਠਜੋੜ ਹੋ ਗਿਆ ਹੈ। ਬਰਾੜ ਅਕਸਰ ਆਪਣੇ ਮੰਚ ਤੋਂ 'ਆਪ' ਦੀ ਤਾਰੀਫ ਕਰਦੇ ਵੀ ਨਜ਼ਰ ਆਏ ਹਨ। ਦੋਹਾਂ ਧਿਰਾਂ ਵੱਲੋਂ ਰਸਮੀ ਤੌਰ 'ਤੇ ਇਸ ਗੱਠਜੋੜ ਦਾ ਐਲਾਨ ਕੀਤਾ ਗਿਆ ਹੈ। 'ਆਪ' ਦੇ ਪੰਜਾਬ ਇੰਚਾਰਜ਼ ਸੰਜੇ ਸਿੰਘ ਮੁਤਾਬਕ ਬਰਾੜ ਬਿਨਾਂ ਸ਼ਰਤ 'ਆਪ' ਨੂੰ ਸਮਰਥਨ ਦੇ ਰਹੇ ਹਨ।

 

 

2….ਕਾਂਗਰਸ ਨੇਤਾ ਹੰਸ ਰਾਜ ਹੰਸ ਨੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ 'ਤੇ ਤਿੱਖਾ ਹਮਲਾ ਕੀਤਾ ਹੈ। ਦਰਅਸਲ ਹੰਸ ਰਾਜ ਦੇ ਸ਼ਬਦਾਂ ਵਿੱਚ ਰਾਜ ਸਭਾ ਦੀ ਸੀਟ ਨਾ ਮਿਲਣ ਦਾ ਦਰਦ ਝਲਕਿਆ ਉਨ੍ਹਾਂ ਕਿਹਾ ਦੁੱਲੋ ਮੈਨੂੰ ਜਲਾਲ ਕਰਦੇ ਹਨ।

 

 

3....ਸੋਮਵਾਰ ਨੂੰ ਤਰਨ ਤਾਰਨ ਦੇ ਪੱਟੀ ਤੋਂ ਚੰਡੀਗੜ੍ਹ ਧਰਨਾ ਲਾਉਣ ਆ ਰਹੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਮੁਤਾਬਕ ਇੱਥੇ ਪੁਲਿਸ ਲਾਠੀਚਾਰਜ ਹੋਇਆ ਜਿਸ ਤੋਂ ਬਾਅਦ ਕਈ ਕਿਸਾਨ ਗੁਰਦੁਆਰਾ ਬਾਬਾ ਬੀਰ ਸਿੰਘ ਵਿੱਚ ਜਾਨ ਬਚਾਉਣ ਲਈ ਵੜ੍ਹ ਗਏ। ਇਸ ਦੌਰਾਨ ਕਰੀਬ 30-35 ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਤੋਂ ਇਨਕਾਰ ਕੀਤਾ ਹੈ।

 

 

4…ਅੰਮ੍ਰਿਤਸਰ ਸੇਲ ਟੈਕਸ ਮੋਬਾਈਲ ਵਿੰਗ ਨੇ 28 ਪੈਕਟ ਹੀਰੇ ਤੇ 12 ਕਿੱਲੋ ਚਾਂਦੀ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਵਿਭਾਗ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਵਿੱਚ ਛਾਪੇਮਾਰੀ ਕਰ ਇਹ ਬਰਾਮਦਗੀ ਕੀਤੀ। ਇਹ ਚਾਂਦੀ ਤੇ ਹੀਰੇ ਨਾਜਾਇਜ਼ ਢੰਗ ਨਾਲ ਲੈ ਜਾਏ ਜਾ ਰਹੇ ਸੀ।

 

 

5….ਜੰਲਧਰ ਪਹੁੰਚੇ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਬਿਜਲੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੰਦ ਪਏ ਪਲਾਂਟਾ ਲਈ 3000 ਕਰੋੜ ਦਿੱਤੇ ਹਨ ਜਦਕਿ ਮਾਰਕਿਟ ਵਿੱਚ ਸਸਤੀ ਬਿਜਲੀ ਉਪਲਬਧ ਹੈ ਪਰ ਸਰਕਾਰ ਪ੍ਰਾਈਵੇਟ ਪਲਾਟਾਂ ਤੋਂ ਮਹਿੰਗੀ ਬਿਜਲੀ ਖਰੀਦ ਰਹੀ ਹੈ ਜਿਸ ਦਾ ਬੋਝ ਲੋਕਾਂ 'ਤੇ ਪੈ ਰਿਹਾ ਜਦਕਿ ਸਰਕਾਰ ਤੇ ਇਸ ਦੇ ਮੰਤਰੀ ਪਲਾਟਾਂ ਤੋਂ ਬਿਜਲੀ ਖਰੀਦਣ ਦੇ ਰੇਟ ਵੀ ਵੱਖੋ ਵੱਖ ਦੱਸ ਰਹੇ ਹਨ।