ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਕੱਲ੍ਹ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਦੇ ਫੈਸਲਿਆਂ ਤੋਂ ਆਮ ਜਨਤਾ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਮੀਟਿੰਗ 'ਚ ਸਰਕਾਰ ਨੇ ਹਲਦੀ ਨੂੰ ਵੈਟ ਫਰੀ ਕਰ ਦਿੱਤਾ ਹੈ। ਇਸ ਦੇ ਇਲਾਵਾ ਹੋਰ ਮਿਰਚ ਮਸਾਲਿਆਂ 'ਤੇ ਵੀ ਵੈਟ ਘਟਾ ਦਿੱਤਾ ਗਿਆ ਹੈ। ਇਸ ਨਾਲ ਘਰ ਦੀ ਰਸੋਈ ਦਾ ਬਜਟ ਸੁਧਰਨ ਦੀ ਉਮੀਦ ਕੀਤੀ ਜਾ ਰਹੀ ਹੈ।


 

 

 

ਕੈਬਨਿਟ ਨੇ ਵਿਧਾਨ ਸਭਾ ਸੈਸ਼ਨ 5 ਤੋਂ 9 ਸਤੰਬਰ ਤੱਕ ਕਰਵਾਓਣ ਦੀ ਮਨਜ਼ੂਰੀ ਦਿੱਤੀ ਹੈ। ਹਲਦੀ ਤੋਂ ਵੈਟ ਪੂਰੀ ਤਰਾਂ ਹਟਾ ਦਿੱਤਾ ਗਿਆ ਹੈ। ਧਨੀਆ, ਜੀਰਾ ਤੇ ਕਾਲੀ ਮਿਰਚ ਤੋਂ ਵੈਟ 6.5 ਤੋ ਘਟਾ ਕੇ 4 % ਕੀਤਾ ਗਿਆ ਹੈ। ਐਸ ਸੀ ਵਰਗ ਤੇ ਬੈਕਵਰਡ ਕਲਾਸ ਨੂੰ ਵੀ 200 ਯੂਨਿਟ ਬਿਜਲੀ ਤੱਕ ਬਿੱਲ ਮਾਫ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵੀ ਤੇ ਪੁਰਾਣੀ ਸਨਅਤ ਨੂੰ ਬਿਜਲੀ ਯੂਨਿਟ 4.99 ਪੈਸੇ ਦੇ ਹਿਸਾਬ ਨਾਲ ਮਿਲੇਗੀ।