ਫਰੀਦਕੋਟ 'ਚ ਸਕੂਲ ਵੈਨ ਹਾਦਸੇ ਦਾ ਸ਼ਿਕਾਰ, 14 ਬੱਚੇ ਜਖਮੀ
ਏਬੀਪੀ ਸਾਂਝਾ | 17 Aug 2016 06:24 AM (IST)
ਫਰੀਦਕੋਟ: ਸ਼ਹਿਰ 'ਚ ਵਾਪਰਿਆ ਇੱਕ ਭਿਆਨਕ ਹਾਦਸਾ। ਸਵੇਰ ਵੇਲੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਇੱਕ ਸਕੂਲ ਵੈਨ ਪਲਟ ਜਾਣ ਕਾਰਨ ਕਈ ਬੱਚੇ ਜਖਮੀ ਹੋਏ ਹਨ। ਹਾਦਸੇ 'ਚ ਜਖਮੀ ਹੋਣ ਵਾਲੇ 14 ਬੱਚਿਆਂ 'ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।