ਅੰਮ੍ਰਿਤਸਰ: ਦਿੱਲੀ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਦੀ ਪੂਛ 'ਤੇ ਪੈਰ ਰੱਖਣ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਤਕਲੀਫ ਹੋਈ ਹੈ। ਇਸੇ ਕਾਰਨ ਉਹ ਝੂਠੇ ਇਲਜ਼ਾਮ ਲਾ ਰਹੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਐਚ.ਐਸ. ਫੂਲਕਾ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਇਹ ਬਿਆਨ ਦਿੱਤਾ ਹੈ।

 

 

ਫੂਲਕਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ 80-80 ਹਜ਼ਾਰ ਰੁਪਏ ਲੈ ਕੇ ਦਿੱਲੀ ਦੰਗਿਆਂ ਦੇ ਕੇਸ ਲੜਨ ਦਾ ਇਲਜ਼ਾਮ ਲਾਇਆ ਹੈ। ਕੈਪਟਨ ਦੇ ਇਲਜ਼ਾਮ ਮੁਤਾਬਕ ਇਹ ਪੈਸੇ ਉਨ੍ਹਾਂ ਦੇ ਜੂਨੀਅਰ 12 ਵਕੀਲਾਂ ਨੇ ਲਏ ਹਨ। ਇਸ 'ਤੇ ਫੂਲਕਾ ਨੇ ਕਿਹਾ ਕਿ ਜੇਕਰ ਕੈਪਟਨ ਸੱਚ ਬੋਲ ਰਹੇ ਹਨ ਤਾਂ ਪੈਸੇ ਲੈਣ ਵਾਲੇ ਵਕੀਲਾਂ 'ਤੇ ਦੇਣ ਵਾਲੇ ਦੰਗਾ ਪੀੜਤਾਂ ਦੇ ਨਾਮ ਦੱਸਣ। ਐਚ.ਐਸ. ਫੂਲਕਾ ਅੱਜ ਅੰਮ੍ਰਿਤਸਰ ਆਏ ਹੋਏ ਸਨ।