ਹੁਸ਼ਿਆਰਪੁਰ: ਕੱਲ੍ਹ ਸ਼ਾਮ ਹੁਸ਼ਿਆਰਪੁਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸ਼ਹਿਰ ਦੇ ਚਿੰਤਪੁਰਨੀ ਰੋਡ ’ਤੇ ਪਿੰਡ ਚੌਹਾਲ ਨੇੜੇ ਵਾਪਰੇ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 15 ਲੋਕ ਜਖਮੀ ਹੋਏ ਹਨ। ਹਾਦਸਾ ਉਸ ਵੇਲੇ ਵਾਪਰਿਆ ਜਦ ਸੜਕ ਕਿਨਾਰੇ ਲੰਗਰ ਖਾ ਰਹੇ ਲੋਕਾਂ 'ਤੇ ਇੱਕ ਬੇਕਾਬੂ ਪ੍ਰਾਈਵੇਟ ਕੰਪਨੀ ਦੀ ਬੱਸ ਆ ਚੜੀ। ਜਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਦਕਿ 2 ਗੰਭੀਰ ਜਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।