ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਪੱਤਰਕਾਰਾਂ ਨੇ ਬਾਦਲ ਸਰਕਾਰ ਦੀਆਂ ਨੀਤੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੀ ਮੁਕਤਸਰ ਸਾਹਿਬ ਵਿੱਚ ਪੱਤਰਕਾਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰੀ ਦਾ ਹਥਿਆਰ ਕਲਮ ਪ੍ਰਸ਼ਾਸਨ ਹਵਾਲੇ ਕਰਦਿਆਂ ਕਿਹਾ ਕਿ ਉਹ ਸਰਕਾਰ ਦੀ ਮਰਜ਼ੀ ਮੁਤਾਬਕ ਪੱਤਰਕਾਰੀ ਨਹੀਂ ਕਰ ਸਕਦੇ। ਦਰਅਸਲ ਇਹ ਪ੍ਰਦਰਸ਼ਨ ਕੱਲ੍ਹ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਪੱਤਰਕਾਰਾਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ।


 



 
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਜ਼ਿਲ੍ਹੇ ਮੁਕਸਤਰ ਦੇ ਹਲਕਾ ਗਿੱਦੜਬਾਹ ਵਿੱਚ ਸਥਾਨਕ ਪੱਤਰਕਾਰ ਯੂਨੀਅਨ ਨੇ ਬਾਦਲ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਇੱਥੇ ਤਹਿਸੀਲਦਾਰ ਦਫਤਰ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਪੱਤਰਕਾਰਾਂ ਨੇ ਆਪਣੀਆਂ ਕਲਮਾਂ ਤਹਿਸੀਲਦਾਰ ਨੂੰ ਦਿੱਤੀਆਂ। ਪੱਤਰਕਾਰਾਂ ਦਾ ਤਰਕ ਸੀ ਕਿ ਜੇਕਰ ਬਾਦਲ ਸਾਹਿਬ ਆਪਣੀ ਮਰਜ਼ੀ ਨਾਲ ਇਸ ਕਲਮ ਨੂੰ ਚਲਾਉਣਾ ਚਾਹੁੰਦੇ ਹਨ ਤਾਂ ਇਹ ਕਲਮਾਂ ਹੀ ਬਾਦਲ ਸਾਹਿਬ ਦੇ ਹਵਾਲੇ ਕਰ ਦਿਓ।

 



 

ਦਰਅਸਲ ਕੱਲ੍ਹ ਅਮ੍ਰਿਤਸਰ ਵਿੱਚ ਮੀਡੀਆ ਕਰਮੀਆਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਹਰ ਪਾਸੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।