News
News
ਟੀਵੀabp shortsABP ਸ਼ੌਰਟਸਵੀਡੀਓ
X

ਮਿੰਟੂ ਨੂੰ ਨਹੀਂ ਸਿਰਫ ਵਿੱਕੀ ਗੌਡਰ ਤੇ ਹੋਰ ਗੈਂਗਸਟਰਾਂ ਨੂੰ ਭਜਾਉਣਾ ਸੀ ਮਕਸਦ

Share:
ਜਲੰਧਰ: ਨਾਭਾ ਜੇਲ੍ਹ ਬਰੇਕ ਮਾਮਲੇ 'ਚ ਮਿਲ ਰਹੀ ਜਾਣਕਾਰੀ ਮੁਤਾਬਕ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਨੂੰ ਭਜਾਉਣ ਦੀ ਕੋਈ ਪਲੈਨਿੰਗ ਨਹੀਂ ਸੀ। ਦਰਅਸਲ ਇਹ ਪੂਰੀ ਸਾਜਿਸ਼ ਸਿਰਫ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਤੋਂ ਫਰਾਰ ਕਰਨ ਲਈ ਰਚੀ ਗਈ ਸੀ। ਜਲੰਧਰ ਦੇ ਗੈਂਗਸਟਰ ਪ੍ਰੇਮਾ ਲਹੌਰੀਆ ਤੇ ਪਿੰਦਾ ਦੀ ਗੈਂਗ ਨੇ ਨਾਭਾ ਜੇਲ੍ਹ ਬਰੇਕ ਕਰਨ ਦੀ ਸਾਜਿਸ਼ ਰਚੀ। ਪਰ ਜਿਸ ਵੇਲੇ ਨਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਭਜਾਇਆ ਜਾ ਰਿਹਾ ਸੀ ਤਾਂ ਖਾਲਿਸਤਾਨੀ ਮਿੰਟੂ ਵੀ ਇਹਨਾਂ ਦੇ ਨਾਲ ਫਰਾਰ ਹੋ ਗਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਹੈ ਕੌਣ ? ਜਲੰਧਰ ਦੇ ਕਸਬਾ ਭੋਗਪੁਰ ਦੇ ਡੱਲੀ ਪਿੰਡ ਦਾ ਰਹਿਣ ਵਾਲਾ ਹੈ ਹਰਮਿੰਦਰ ਸਿੰਘ ਮਿੰਟੂ। ਜੇਲ੍ਹ ਤੋਂ ਫਰਾਰ ਹੋਇਆ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ। ਉਹ 25 ਸਾਲ ਵਿਦੇਸ਼ ‘ਚ ਰਿਹਾ ਸੀ। ਮਿੰਟੂ ਜਿਆਦਾ ਸਮਾਂ ਯੁਰੌਪ ਤੇ ਥਾਈਲੈਂਡ 'ਚ ਰਿਹਾ ਹੈ। ਉਸ ਕੋਲ 2 ਤੋਂ ਜਿਆਦਾ ਪਾਸਪੋਰਟ ਸਨ। ਇਸ ਦੇ ਖਿਲਾਫ ਦੇਸ਼ਧ੍ਰੋਹ ਦੇ 10 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਨੇ ਮਿੰਟੂ ਨੂੰ ਇੰਟਰਪੋਲ ਦੀ ਮਦਦ ਨਾਲ ਸਾਲ 2014 ‘ਚ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤ ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਾ ਮਿੰਟੂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੋਂ ਵੀ ਟ੍ਰੇਨਿੰਗ ਲੈ ਚੁੱਕਾ ਹੈ।  ਸੁਰੱਖਿਆ ਏਜੰਸੀਆਂ ਮੁਤਾਬਕ ਆਈਐਸਆਈ ਹੀ ਮਿੰਟੂ ਨੂੰ ਹਥਿਆਰ ਤੇ ਹੋਰ ਮਦਦ ਦਿੰਦੀ ਸੀ।  ਹਰਮਿੰਦਰ ਮਿੰਟੂ ਤੇ ਸਾਲ 2008 ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਇਸ ਦੇ ਨਾਲ ਹੀ 2010 'ਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਧਮਾਕਾਖੇਜ਼ ਸਮੱਗਰੀ ਲੁੱਟਣ ਦਾ ਇਲਜ਼ਾਮ ਵੀ ਮਿੰਟੂ ਤੇ ਹੈ। ਉਸ ਤੇ ਪੰਜਾਬ 'ਚ ਸ਼ਿਵ ਸੈਨਾ ਦੇ ਤਿੰਨ ਲੀਡਰਾਂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵੀ ਦਰਜ ਹਨ।
Published at : 28 Nov 2016 10:44 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਫਰਜ਼ੀ ਮਾਈਨਿੰਗ ਅਧਿਕਾਰੀ ਗ੍ਰਿਫਤਾਰ, ਚੈਕਪੁਆਇੰਟ ਲਾ ਕੇ ਕਰਦੇ ਸੀ ਗੈਰਕਾਨੂੰਨੀ ਵਸੂਲੀ

ਪੰਜਾਬ 'ਚ ਫਰਜ਼ੀ ਮਾਈਨਿੰਗ ਅਧਿਕਾਰੀ ਗ੍ਰਿਫਤਾਰ, ਚੈਕਪੁਆਇੰਟ ਲਾ ਕੇ ਕਰਦੇ ਸੀ ਗੈਰਕਾਨੂੰਨੀ ਵਸੂਲੀ

ਪੰਜਾਬ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਧਮਾਕਿਆਂ ਨਾਲ ਮੱਚੀ ਦਹਿਸ਼ਤ

ਪੰਜਾਬ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਧਮਾਕਿਆਂ ਨਾਲ ਮੱਚੀ ਦਹਿਸ਼ਤ

ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ

ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ

ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ

ਪ੍ਰਮੁੱਖ ਖ਼ਬਰਾਂ

ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ

ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ

ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ

ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ

ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ

ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ