ਪਟਿਆਲਾ: ਪੁਲਿਸ ਨੇ ਗਊ ਰਕਸ਼ਾ ਦਲ ਪ੍ਰਮੁੱਖ 'ਤੇ ਕੁੱਟਮਾਰ ਤੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਸਤੀਸ਼ ਕੁਮਾਰ ਸਮੇਤ 20 ਲੋਕਾਂ ਖਿਲਾਫ ਪਟਿਆਲਾ ਦੇ ਰਾਜਪੁਰਾ 'ਚ ਆਈਪੀਸੀ ਦੀ ਧਾਰਾ 382, 384, 342, 341, 323, 148,149 ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਗਊ ਰਕਸ਼ਾ ਦੇ ਨਾਮ 'ਤੇ ਚਲਾਏ ਜਾ ਰਹੇ ਸੰਗਠਨਾ ਦੀ ਆੜ 'ਚ ਚੱਲ ਰਹੇ ਗੋਰਖਧੰਦਿਆਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ।