ਮੁਕਤਸਰ: ਮੋਹਾਲੀ ਵਿਜੀਲੈਂਸ ਵੱਲੋਂ ਮੁਕਤਸਰ 'ਚ ਇੱਕ ਵਾਰ ਫਿਰ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਨਸ਼ੀਲੀਆਂ ਦਵਾਈਆਂ ਵੇਚਣ ਦੇ ਜੁਰਮ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ 'ਚੋਂ ਇੱਕ ਆਰਐਮਪੀ ਡਾਕਟਰ ਹੈ।   ਜਾਣਕਾਰੀ ਮੁਤਾਬਕ ਮੋਹਾਲੀ ਪੁਲਿਸ ਵੱਲੋਂ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਆਰਐਮਪੀ ਡਾਕਟਰ ਜੋਧ ਸਿੰਘ, ਬਾਦਲ ਸਿੰਘ ਤੇ ਬਲਜੀਤਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਤੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਲਜ਼ਾਮ ਹਨ ਕਿ ਇਹਨਾਂ ਦੇ ਇਸ ਗੋਰਖਧੰਦੇ 'ਚ ਕੁੱਝ ਪੁਲਿਸ ਵਾਲਿਆਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ। ਜਿੰਨਾਂ ਨੂੰ ਇਹ ਕਾਰਵਾਈ ਨਾ ਕਰਨ ਬਦਲੇ ਰਿਸ਼ਵਤ ਦਿੰਦੇ ਸਨ। ਇਸ ਤੋਂ ਪਹਿਲਾਂ ਮੋਹਾਲੀ ਪੁਲਿਸ ਨੇ ਐਸਐਚਓ ਜਸਵਿੰਦਰ ਸਿੰਘ ਨੂੰ ਵੀ ਰਿਸ਼ਵਤਖੋਰੀ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।