ਚੰਡੀਗੜ੍ਹ: ਪੰਜਾਬ 'ਚ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ ਪੰਜਾਬ ਪੁਲਿਸ ਕਰਦੀ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ 1997 ਤੋਂ 2016 ਜੁਲਾਈ ਤੱਕ  ਦੇ ਅੰਕੜਿਆਂ ਮੁਤਾਬਕ ਪੁਲਿਸ ਖ਼ਿਲਾਫ ੧੩੨,੭੧੮ ਸ਼ਿਕਾਇਤਾਂ ਆਈਆਂ ਹਨ।  ਕਮਿਸ਼ਨ ਦੇ ਅੰਕੜਿਆਂ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ ਕੋਲ ਕਹਿਣ ਨੂੰ ਕੁਝ
ਨਹੀਂ ਬਚਦਾ ਹੈ।


 
ਪੰਜਾਬ ਦੇ ਸਾਬਕਾ ਡੀਜੀਪੀ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਪੁਲਿਸ ਨੂੰ  ਆਮ ਜਨਤਾ ਤੇ ਖਾਸ ਕਰਕੇ ਹਾਸ਼ੀਏ 'ਤੇ ਪਏ ਲੋਕਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ
ਅਪਣਾਉਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ 'ਚ ਪੁਲਿਸ ਦਾ ਸਿਆਸੀਕਰਨ ਵੀ ਹੋਇਆ ਹੈ ਤੇ ਜੇ ਸਮਾਜ ਤੇ ਸਰਕਾਰਾਂ ਨੂੰ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਚਾਹੀਦੀ ਹੈ
ਤਾਂ ਪੁਲਿਸ ਸੁਧਾਰ ਹੋਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੁਲਿਸ  ਵਿਭਾਗ ਦਾ ਜਨਤਾ ਸਭ ਤੋਂ ਵੱਧ ਰਾਬਤਾ ਰਹਿੰਦਾ ਐ..ਇਸ ਕਰਕੇ ਵੀ ਕਮਿਸ਼ਨ 'ਚ ਵੱਧ ਸ਼ਿਕਾਇਤਾਂ ਆਉਂਦੀਆਂ ਹਨ।

 
ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਕੰਮਾਂ ਕਰਨ ਵਾਲੇ ਇਸ ਮਸਲੇ ਨੂੰ ਵੱਖਰੇ  ਨਜ਼ਰੀਏ ਨਾਲ ਦੇਖਦੇ ਹਨ। ਮਨੁੱਖੀ ਅਧਿਕਾਰ ਕਾਰਕੁੰਨ ਤੇ ਹਾਈਕੋਰਟ ਦੇ ਵਕੀਲ ਐਰ ਐਸ ਬੈਂਸ ਨੇ ਕਿਹਾ ਕਿ ਸਿਆਸੀ ਪ੍ਰਭਾਵਾਂ ਕਾਰਨ ਮਨੁੱਖੀ ਅਧਿਕਾਰ ਕਮਿਸ਼ਨ ਵੀ ਚਿੱਟਾ ਹਾਥੀ ਬਣ ਚੁੱਕਿਆ ਹੈ।ਜੇ ਕਮਿਸ਼ਨ ਬਿਨਾਂ ਕਿਸੇ ਦਬਾਅ ਦੇ ਕੰਮ ਕਰੇ ਤਾਂ ਮਨੁੱਖੀ ਅਧਿਕਾਰਾਂ ਦੀ  ਉਲੰਘਣਾ ਬੰਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਹਰ ਤਰ੍ਹਾਂ ਦੇ ਦਬਾਅ ਹਟਾਉਣ ਦੀ ਲੋੜ ਐ ਤਾਂ ਕਿ ਪੁਲਿਸ ਸ਼ਾਂਤਮਾਈ ਤਰੀਕੇ ਨਾਲ ਕੰਮ ਕਰ ਸਕੇ….ਬੈਂਸ ਨੇ ਕਿਹਾ ਕਿ  ਪੁਲਿਸ 'ਤੇ ਕੰਮ ਦਾ ਜ਼ਿਆਦਾ ਦਬਾਅ ਤੇ ਛੁੱਟੀ ਨਾ ਮਿਲਣ ਕਾਰਨ ਹੀ ਉਨ੍ਹਾਂ ਦਾ ਸੁਭਾਅ ਤੇ ਸਮਾਜ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ।

 
ਪੰਜਾਬ ਪੁਲਿਸ ਦੇ ਅੱਤਿਆਚਾਰੀ ਰਵੱਈਏ 'ਤੇ ਪਿਛਲੇ ਕਈ ਦਹਾਕਿਆਂ ਤੋਂ ਸਵਾਲ ਉੱਠਦੇ ਰਹੇ ਹਨ ਪਰ ਪੁਲਿਸ ਨੇ ਕਦੇ ਆਪਣੇ ਕੰਮ ਕਾਰ ਦਾ ਤਰੀਕਾ ਨਹੀਂ ਬਦਲਿਆ। ਸਵਾਲ ਇਹ ਹੈ ਕਿ ਕੀ ਬਦਲਦੇ ਸਮਾਜ ਨਾਲ ਪੰਜਾਬ ਪੁਲਿਸ ਬਦਲੇਗੀ ਜਾਂ ਪੁਲਿਸ ਦੇ ਕਾਰੇ
ਇਸੇ ਤਰ੍ਹਾਂ ਜਾਰੀ ਰਹਿਣਗੇ।