ਅੰਮ੍ਰਿਤਸਰ: ਕੈਬਨਿਟ ਮੰਤਰੀ ਅਨਿਲ ਜੋਸ਼ੀ ਅੱਜ ਮੋਟਰ ਸਾਈਕਲ ਪਿੱਛੇ ਬੈਠ ਕੇ ਤਿਰੰਗਾ ਝੰਡਾ ਲਿਹਰਾਉਂਦੇ ਨਜ਼ਰ ਆਏ। ਦਰਅਸਲ ਜੋਸ਼ੀ ਦੀ ਅਗਵਾਹੀ 'ਚ ਆਜ਼ਾਦੀ ਦਿਵਸ ਨੂੰ ਸਮਰਪਿਤ ਇੱਕ ਤਿਰੰਗਾ ਯਾਤਰਾ ਕੱਢੀ ਗਈ। ਜਿਸ ਵਿੱਚ ਜੋਸ਼ੀ ਤੋਂ ਇਲਾਵਾ ਕਈ ਭਾਜਪਾ ਲੀਡਰ ਅਤੇ ਨੌਜਵਾਨ ਤਿਰੰਗੇ ਝੰਡੇ ਲਿਹਰਾਉਂਦੇ ਨਜ਼ਰ ਆਏ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਅਨਿਲ ਜੋਸ਼ੀ ਦੇ ਕੈਂਪ ਦਫਤਰ ਵਿਖੇ ਜਾ ਕੇ ਸਮਾਪਤ ਹੋਇਆ।   ਇਸ ਤਿਰੰਗੇ ਮਾਰਚ ਦਾ ਮੁੱਖ ਮਕਸਦ ਦੇਸ਼ ਦੀ ਆਜ਼ਾਦੀ ਲਈ ਸ਼ਾਹਿਦ ਹੋਏ ਸਵੰਤਰਤਾ ਸੈਨਾਨੀਆਂ ਅਤੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦੇਣਾ ਅਤੇ ਨੌਜਵਾਨ ਪੀੜੀ ਵਿੱਚ ਦੇਸ਼ ਭਗਤੀ ਦਾ ਜ਼ਜ਼ਬਾ ਪੈਦਾ ਕਰਨਾ ਸੀ। ਜੋਸ਼ੀ ਨੇ ਦੱਸਿਆ ਕਿ ਇਹ ਤਿਰੰਗਾ ਮਾਰਚ ਪੂਰੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਹਨ।