ਸ਼ਰਮਨਾਕ: ਹਸਪਤਾਲ ਨੇ ਦਾਖਲ ਨਾ ਕੀਤਾ, ਸੜਕ 'ਤੇ ਜੰਮੀ ਬੱਚੀ
ਏਬੀਪੀ ਸਾਂਝਾ | 18 Jul 2016 03:45 AM (IST)
ਅੰਮ੍ਰਿਤਸਰ: ਗਰੀਬ ਗਰਭਵਤੀ ਔਰਤ ਨੂੰ ਹਸਪਤਾਲ ਦਾਖਲ ਨਾ ਕੀਤਾ ਜਾਣ 'ਤੇ ਬਾਹਰ ਹੀ ਲਿਆ ਬੱਚੇ ਨੇ ਜਨਮ। ਘਟਨਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਬੇਬੇ ਨਾਨਕੀ ਵਾਰਡ ਦੀ ਹੈ। ਇਲਜ਼ਾਮ ਹਨ ਕਿ ਪੈਸੇ ਨਾ ਹੋਣ ਦੇ ਕਾਰਨ ਡਾਕਟਰਾਂ ਨੇ ਪੀੜਤ ਔਰਤ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸ਼ਨ ਮਾਮਲੇ ਦੀ ਜਾਂਚ ਕਰਨ ਦਾ ਦਾਅਵਾ ਕਰ ਰਿਹਾ ਹੈ।