ਪੰਜਾਬ ਵਿੱਚ ਮਹਿਸੂਸ ਹੋਏ ਭੁਚਾਲ ਦੇ ਝਟਕੇ
ਏਬੀਪੀ ਸਾਂਝਾ | 17 Jul 2016 12:54 PM (IST)
ਚੰਡੀਗੜ੍ਹ : ਐਤਵਾਰ ਸ਼ਾਮ ਨੂੰ ਪੰਜਾਬ ਵਿੱਚ ਕਈ ਥਾਵਾਂ ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅੰਮ੍ਰਿਤਸਰ, ਫ਼ਿਰੋਜ਼ਪੁਰ ਸਮੇਤ ਸੂਬੇ ਵਿੱਚ ਕਈ ਥਾਵਾਂ ਤੇ ਇਹ ਝਟਕੇ ਮਹਿਸੂਸ ਕੀਤੇ ਗਏ। ਰਿਏਕਟਰ ਸਕੇਲ ਤੇ ਇਸ ਦੀ ਤੀਬਰਤਾ ਲਗਭਗ 5.2 ਦਰਜ਼ ਕੀਤੀ ਗਈ ਹੈ।ਭੁਚਾਲ ਦੇ ਝਟਕੇ 5 ਵੱਜ ਕੇ 23 ਮਿੰਟ ਤੇ ਮਹਿਸੂਸ ਕੀਤੇ ਗਏ। ਹਾਲੇ ਤਕ ਭੁਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਕਾਬਲੇਗ਼ੌਰ ਹੈ ਕਿ ਗੁਜਰਾਤ ‘ਚ ਵੀ ਐਤਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਇਸ ਦੀ ਤੀਬਰਤਾ ਜ਼ਿਆਦਾ ਨਹੀਂ ਸੀ। ਰਿਅਕਟਰ ਸਕੇਲ ‘ਤੇ ਭੁਚਾਲ ਦੀ ਤੀਬਰਤਾ 4.5 ਮਾਪੀ ਗਈ ਹੈ। ਮਨੀਪੁਰ ਦੇ ਚੰਡੇਲ ‘ਚ ਵੀ ਸਵੇਰੇ 8 ਵੱਜ ਕੇ 1 ਮਿੰਟ ‘ਤੇ 3.2 ਤੀਬਰਤਾ ਵਾਲਾ ਭੁਚਾਲ ਆਇਆ। ਹਾਲਾਂਕਿ ਭੁਚਾਲ ਦੇ ਕਾਰਨ ਅਜੇ ਤੱਕ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।