ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਘੋਸਨ ਵਿੱਚ ਭਗਤ ਨਾਮਦੇਵ ਦੀ ਯਾਦ ਵਿੱਚ ਬਣਾਈ ਗਏ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਐਤਵਾਰ ਨੂੰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ।



ਪਰ ਸੱਚ ਇਹ ਹੈ ਕਿ ਕਾਲਜ ਦੀ ਇਮਾਰਤ ਦਾ ਕੰਮ ਹਾਲੇ ਪੂਰਾ ਹੀ ਨਹੀਂ ਹੋਇਆ ਹੈ। ਮੰਤਰੀ ਸਾਹਿਬ ਰੈਲੀ ਦੇ ਸਟੇਜ ਉੱਤੋਂ ਹੀ ਇਸ ਅਧੂਰੇ ਕਾਲਜ ਦੀ ਘੁੰਡ ਚੁਕਾਈ ਕਰ ਤੁਰ ਗਏ।



 

ਕਾਲਜ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਹਾਲੇ ਤੱਕ ਇੱਕ ਬਿਲਡਿੰਗ ਹੀ ਬਣੀ ਹੈ। ਉਹ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਵਿੱਚ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਇੱਕ ਇਮਾਰਤ ਤੋਂ ਇਲਾਵਾ ਸਾਰੇ ਮੈਦਾਨ ਖ਼ਾਲੀ ਪਏ ਹਨ।

 

ਕਾਬਲੇ ਗ਼ੌਰ ਹੈ ਕਿ ਸਵਾਮੀ ਨਾਮਦੇਵ ਜੀ ਦੀ ਯਾਦ ਵਿੱਚ ਬਣਾਈ ਗਏ ਇਸ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਇੱਕ ਰਾਜ ਪੱਧਰੀ ਰੈਲੀ ਵਿੱਚ ਕੀਤਾ ਗਿਆ।