ਸੰਗਰੂਰ: ਜਿਲ੍ਹੇ ਦੇ ਕਈ ਇਲਾਕਿਆਂ 'ਚ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਗਏ ਹਨ। ਠੇਕੇ ਚਲਾਉਣ ਵਾਲੀ ਕੰਪਨੀ ਵੱਲੋਂ ਬਣਦੀ ਫੀਸ ਅਦਾ ਨਾ ਕੀਤੇ ਜਾਣ ਦੇ ਚੱਲਦੇ ਆਬਕਾਰੀ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਵਿਭਾਗ ਨੇ ਕਰੀਬ 4 ਕਰੋੜ ਬਕਾਏ ਦੇ ਕਾਰਨ ਜਿਲ੍ਹੇ ਦੇ 132 ਠੇਕੇ ਸੀਲ ਕੀਤੇ ਹਨ।
ਜਾਣਕਾਰੀ ਮੁਤਾਬਕ ਸ਼ਰਾਬ ਦੇ ਠੇਕੇ ਚਲਾਉਣ ਵਾਲੀ ਸਟਾਰ ਵਾਈਨ ਕੰਪਨੀ ਵੱਲ ਆਬਕਾਰੀ ਵਿਭਾਗ ਦਾ 3 ਕਰੋੜ 52 ਲੱਖ ਰੁਪਏ ਫੀਸ ਬਕਾਇਆ ਹੈ। ਕੰਪਨੀ ਵੱਲੋਂ ਬਣਦੀ ਕਿਸ਼ਤ ਅਦਾ ਨਾ ਕੀਤੇ ਜਾਣ ਕਾਰਨ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਲਹਿਰਾਗਾਗਾ, ਮੂਨਕ, ਸੁਨਾਮ ਤੇ ਭਵਾਨੀਗੜ ਦੇ ਇਲਾਕੇ 'ਚ 132 ਠੇਕੇ ਸੀਲ ਕਰ ਦਿੱਤੇ ਹਨ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਫੀਸ ਅਦਾ ਕੀਤੇ ਜਾਣ ਤੱਕ ਠੇਕੇ ਸੀਲ ਰਹਿਣਗੇ।