ਸਿੱਖ ਫੌਜੀਆਂ ਨੇ ਅੱਜ ਦੇ ਦਿਨ ਰਚਿਆ ਸੀ ਇਤਿਹਾਸ
ਏਬੀਪੀ ਸਾਂਝਾ | 12 Sep 2016 11:33 AM (IST)
ਸਾਰਾਗੜੀ: ਵਿਸ਼ਵ ਪ੍ਰਸਿੱਧ ਸਾਰਾਗੜੀ ਦੀ ਲੜਾਈ ਅੱਜ ਦੇ ਇਤਿਹਾਸਕ ਦਿਨ ਲੜੀ ਗਈ ਸੀ। ਸਿੱਖਾਂ ਦੀ ਬਹਾਦਰੀ ਦੀ ਮਿਸਾਲ ਪੇਸ਼ ਕਰਦੀ ਇਹ ਜੰਗ 12 ਸਤੰਬਰ 1897 ਨੂੰ ਸਾਰਾਗੜੀ ਦੇ ਇਤਿਹਾਸਕ ਸਥਾਨ ’ਤੇ ਲੜੀ ਗਈ ਸੀ। ਉਸ ਵੇਲੇ ਦੀ 36 ਸਿੱਖ ਰੇਂਜਮੈਂਟ ਜੋ ਹੁਣ 4 ਸਿੱਖ ਰੇਂਜਮੈਂਟ ਹੈ, ਦੇ 40 ਸਿੱਖ ਜਵਾਨਾਂ ਤੇ 8000 ਅਫਗਾਨੀ ਅਫਰੀਦੀਆਂ 'ਚ ਲੜੀ ਗਈ ਸੀ। ਇਹ ਲੜਾਈ ਇਸ ਕਰਕੇ ਵੀ ਅਹਿਮ ਸੀ ਕਿ ਇਹ ਲੌਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦੇ ਵਿਚਕਾਰ ਨੀਵੀਂ ਥਾਂ ’ਤੇ ਸੀ। ਬਹਾਦਰੀ ਦੀ ਦਾਸਤਾਨ ਨਾਲ ਭਰਪੂਰ ਇਹ ਲੜਾਈ ਦੁਨੀਆਂ ਦੀਆਂ 8-10 ਪ੍ਰਸਿੱਧ ਲੜਾਈਆਂ ਵਿੱਚ ਸ਼ਾਮਲ ਹੈ। ਇਹ ਫਰਾਂਸ ਦੇ ਸਕੂਲੀ ਸਲੇਬਸ ਚ ਵੀ ਪੜ੍ਹਾਈ ਜਾਂਦੀ ਹੈ। ਯੁਨੈਸਕੋ ਵੱਲੋਂ ਵੀ ਇਸ ਲੜਾਈ ਨੂੰ ਮਾਨਤਾ ਦਿੱਤੀ ਹੋਈ ਹੈ। ਇਹਨਾਂ ਜਾਂਬਾਜ਼ ਬਹਾਦਰ ਸਿਪਾਹੀਆਂ ਨੂੰ ਉਸ ਵੇਲੇ ਦਾ ਵੱਡਾ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ।