News
News
ਟੀਵੀabp shortsABP ਸ਼ੌਰਟਸਵੀਡੀਓ
X

ਸੁਖਬੀਰ ਬਾਦਲ ਦੀਆਂ ਜਲ ਬੱਸਾਂ ਨੂੰ ਲੱਗੀ ਬਰੇਕ

Share:
ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੀਆਂ ਬੱਸਾਂ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਲਗਾਤਾਰ ਤਿਆਰੀਆਂ ਚੱਲ ਰਹੀਆਂ ਹਨ ਪਰ ਬਾਵਜੂਦ ਇਸ ਦੇ ਇੱਕ ਤੋਂ ਬਾਅਦ ਇੱਕ ਤਾਰੀਕਾਂ ਦਿੱਤੀਆਂ ਜਾ ਰਹੀਆਂ ਹਨ ਤੇ ਪ੍ਰਾਜੈਕਟ ਲਟਕਦਾ ਜਾ ਰਿਹਾ ਹੈ।     ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਲੋਕ ਜੂਨ ਮਹੀਨੇ ਤੋਂ ਜਲ ਬੱਸਾਂ ਦਾ ਅਨੰਦ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜੁਲਾਈ ਮਹੀਨੇ ਦੀ ਤਾਰੀਕ ਦਿੱਤੀ ਗਈ। ਫਿਰ ਅਗਸਤ ਤੇ ਹੁਣ ਸਤੰਬਰ ਮਹੀਨੇ ਇਸ ਪ੍ਰਾਜੈਕਟ ਦੇ ਪੂਰੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਤੰਬਰ 'ਚ ਵੀ ਇਸ ਬੱਸ ਦਾ ਟ੍ਰਾਇਲ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ।     ਜਦ ਇਸ ਪ੍ਰਾਜੈਕਟ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੱਚ ਹਕੀਕਤ ਤੋਂ ਕੋਸਾਂ ਦੂਰ ਨਜ਼ਰ ਸੀ। ਜਿਸ ਥਾਂ ਤੋਂ ਬੱਸ ਨੇ ਪਾਣੀ 'ਚ ਉੱਤਰਨਾ ਹੈ, ਅਜੇ ਤਾਂ ਉਹ ਰੈਂਪ ਵੀ ਨਹੀਂ ਬਣਿਆ ਹੈ। ਇਸ ਤੋਂ ਇਲਾਵਾ ਇੱਥੋਂ ਤੱਕ ਸੈਲਾਨੀਆਂ ਨੂੰ ਕਿਵੇਂ ਲਿਆਂਦਾ ਜਾਣਾ ਹੈ, ਉਸ ਦੇ ਲਈ ਕੋਈ ਸੜਕ ਤੱਕ ਨਹੀਂ ਬਣੀ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ 10-15 ਦਿਨ ਤੱਕ ਰੈਂਪ ਬਣ ਕੇ ਤਿਆਰ ਹੋ ਜਾਏਗਾ ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਜਾਣਨ ਤੋਂ ਬਾਅਦ ਇਹ ਪ੍ਰਾਜੈਕਟ ਇੰਨੀ ਜਲਦੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ।
Published at : 01 Aug 2016 11:09 AM (IST) Tags: harike water bus sukhbir badal amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sukhbir Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਪੜ੍ਹੋ ਪੂਰਾ ਮਾਮਲਾ 

Sukhbir Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਪੜ੍ਹੋ ਪੂਰਾ ਮਾਮਲਾ 

CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼

CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ

Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ

ਪ੍ਰਮੁੱਖ ਖ਼ਬਰਾਂ

Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ

Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ