ਗੜ੍ਹਸ਼ੰਕਰ: ਸੀ.ਆਈ. ਸਟਾਫ਼ ਹੁਸ਼ਿਆਰਪੁਰ ਵੱਲੋਂ ਗੜ੍ਹਸ਼ੰਕਰ ਨੇੜਲੇ ਪਿੰਡ ਬਗਵਾਈਂ ਵਿਖੇ ਸ਼ੱਕੀ ਲੋਕਾਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਦੋ ਕਾਰਾਂ ਦੀ ਚੈਕਿੰਗ ਦੌਰਾਨ ਦੋ ਕਾਰਾਂ ਵਿਚੋਂ ਇਕ ਕਿੱਲੋ ਅਫ਼ੀਮ ਤੇ ਚਾਰ ਕੁਇੰਟਲ ਚੂਰਾ ਪੋਸਤ ਬਰਾਮਦ ਕਰਕੇ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਇਤਲਾਹ ਸੀ ਕਿ ਤਕਸਰ ਇਸ ਸੜਕ ਜ਼ਰੀਏ ਅੱਗੇ ਲੰਘਣਗੇ। ਇਸੇ ਅਧਾਰ 'ਤੇ ਹੀ ਪੁਲੀਸ ਨੇ ਨਾਕਾ ਲਾਇਆ ਸੀ ਤੇ ਜਦੋਂ ਨਾਕਾ ਪਾਰਟੀ ਨੂੰ ਦੋ ਕਾਰਾਂ 'ਚ ਬੈਠੇ ਲੋਕਾਂ 'ਤੇ ਸ਼ੱਕ ਹੋਇਆ ਤਾਂ ਇਨ੍ਹਾਂ ਕਾਰਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦਰਮਿਆਨ ਸਾਹਮਣੇ ਆਇਆ ਕਿ ਇਨ੍ਹਾਂ ਕੋਲ ਵੱਡੇ ਮਾਤਰਾ ਅਫੀਮ ਤੇ ਚੂਰਾ ਪੋਸਤ ਹੈ।  ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਪੁੱਛਗਿੱਛ ਦੇ ਅਧਾਰ 'ਤੇ ਹੋਰ ਖੁਲਾਸੇ ਵੀ ਹੋ ਸਕਦੇ ਹਨ ਤੇ ਜਿਸ ਦੇ ਅਧਾਰ 'ਤੇ ਹੋਰ ਤਸਕਰ ਗ੍ਰਿਫਤਾਰ ਹੋ ਸਕਦੇ ਹਨ। ਕੁਝ ਦਿਨ ਪਹਿਲਾਂ ਹੀ ਲੁਧਿਆਣਾ ਪੁਲਿਸ ਦੀ ਐਸ.ਟੀ.ਐਫ.ਦੀ ਟੀਮ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਸੱਤ ਕਰੋੜ ਰੁਪਏ ਦੀ ਹੈਰੋਇਨ ਤੇ ਇਕ ਨਜਾਇਜ਼ ਪਿਸਤੌਲ ਬਰਾਮਦ ਕੀਤਾ ਸੀ। ਕਾਬੂ ਕੀਤੇ ਮੁਲਜ਼ਮਾਂ ਵਿਚ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਸ਼ਾਮਲ ਸਨ। ਮੁਲਜ਼ਮ ਅਫੀਮ ਝਾਰਖੰਡ ਤੋਂ ਲੈ ਕੇ ਆਇਆ ਸੀ ਤੇ ਇਹ ਪਹਿਲਾਂ ਵੀ ਨਸ਼ਾ ਤਸਕਰੀ ਕਰ ਚੁੱਕਾ ਸੀ।