ਚੰਡੀਗੜ੍ਹ: ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਕਈ ਥਾਈਂ ਹਿੰਸਾ ਦੀਆਂ ਖ਼ਬਰਾਂ ਦੇ ਬਾਵਜੂਦ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਤੇ ਚੰਡੀਗੜ੍ਹ ਦੇ ਚੋਣ ਖੇਤਰ ਵਿੱਚ ਵੋਟਾਂ ਪੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੱਡੇ ਦਿੱਗਜ਼ ਵੋਟ ਪਾ ਚੁੱਕੇ ਹਨ।


ਪੰਜਾਬ ਲੋਕ ਸਭਾ ਖੇਤਰਾਂ ਵਿੱਚ ਅੱਜ ਤਿੰਨ ਵਜੇ ਤਕ 45.07 ਫੀਸਦੀ ਤੇ ਚੰਡੀਗੜ੍ਹ ਵਿੱਚ 37.5 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਤਰਨ ਤਾਰਨ ਵਿੱਚ ਇੱਕ ਕਤਲ ਦੀ ਖ਼ਬਰ ਹੈ। ਤਲਵੰਡੀ ਸਾਬੋਂ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਗੋਲ਼ੀ ਮਾਰ ਜ਼ਖ਼ਮੀ ਕੀਤਾ ਗਿਆ ਹੈ। ਇਲਜ਼ਾਮ ਕਾਂਗਰਸ 'ਤੇ ਲੱਗ ਰਹੇ ਹਨ। ਸੰਗਰੂਰ ਦੇ ਪਿੰਡ ਈਲਾਵਾਲ ਵਿੱਚ ਵੀ ਝੜਪ ਦੀਆਂ ਖ਼ਬਰ ਹੈ।

3 ਵਜੇ ਤਕ ਪੰਜਾਬ 'ਚ 45.07 ਤੇ ਚੰਡੀਗੜ੍ਹ 'ਚ 37.5 ਫੀਸਦੀ ਪੋਲਿੰਗ ਦੀ ਰਿਪੋਰਟ ਆ ਰਹੀ ਹੈ।

ਗੁਰਦਾਸਪੁਰ: 44.61%

ਅੰਮ੍ਰਿਤਸਰ: 37.60%

ਖਡੂਰ ਸਾਹਿਬ: 45.83%

ਜਲੰਧਰ: 41.87%

ਹੁਸ਼ਿਆਰਪੁਰ: 40.06%

ਅਨੰਦਪੁਰ ਸਾਹਿਬ: 46.82%

ਲੁਧਿਆਣਾ: 41.79%

ਫ਼ਤਹਿਗੜ੍ਹ ਸਾਹਿਬ: 48.76%

ਫ਼ਰੀਦਕੋਟ: 44.08%

ਫ਼ਿਰੋਜ਼ਪੁਰ: 48.3%

ਬਠਿੰਡਾ: 49.4%

ਸੰਗਰੂਰ: 52%

ਪਟਿਆਲਾ: 43.62%