ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਕਈ ਥਾਈਂ ਈਵੀਐਮ ਖਰਾਬ ਹੋਣ ਦੀਆਂ ਖ਼ਬਰਾਂ ਦੇ ਬਾਵਜੂਦ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਤੇ ਚੰਡੀਗੜ੍ਹ ਦੇ ਚੋਣ ਖੇਤਰ ਵਿੱਚ ਵੋਟਾਂ ਪੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੱਡੇ ਦਿੱਗਜ਼ ਵੋਟ ਪਾ ਚੁੱਕੇ ਹਨ।


ਪੰਜਾਬ ਵਿਧਾਨ ਸਭਾ ਵਿੱਚ ਅੱਜ ਇੱਕ ਵਜੇ ਤਕ 26.39 ਫੀਸਦੀ ਤੇ ਚੰਡੀਗੜ੍ਹ ਵਿੱਚ 22.3 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਤਰਨ ਤਾਰਨ ਵਿੱਚ ਇੱਕ ਕਤਲ ਦੀ ਖ਼ਬਰ ਹੈ। ਤਲਵੰਡੀ ਸਾਬੋਂ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਗੋਲ਼ੀ ਮਾਰ ਜ਼ਖ਼ਮੀ ਕੀਤਾ ਗਿਆ ਹੈ ਜਿਸ ਬਾਅਦ ਵੋਟਿੰਗ ਰੁਕੀ ਹੋਈ ਹੈ। ਇਲਜ਼ਾਮ ਕਾਂਗਰਸ 'ਤੇ ਲੱਗ ਰਹੇ ਹਨ। ਸੰਗਰੂਰ ਦੇ ਪਿੰਡ ਈਲਾਵਾਲ ਵਿੱਚ ਵੀ ਝੜਪ ਦੀਆਂ ਖ਼ਬਰ ਹੈ।

ਅੱਜ ਇੱਕ ਵਜੇ ਤਕ ਹੋਈ ਵੋਟਿੰਗ ਦਾ ਵੇਰਵਾ

ਪੰਜਾਬ: 26.39%

ਗੁਰਦਾਸਪੁਰ: 27.99%

ਅੰਮ੍ਰਿਤਸਰ: 19.53%

ਖਡੂਰ ਸਾਹਿਬ: 27.6%

ਜਲੰਧਰ: 25.59%

ਹੁਸ਼ਿਆਰਪੁਰ: 21.5%%

ਅਨੰਦਪੁਰ ਸਾਹਿਬ: 29.8%

ਲੁਧਿਆਣਾ: 23.29%

ਫਤਿਹਗੜ੍ਹ ਸਾਹਿਬ: 27.66%

ਫਰੀਦਕੋਟ: 22.57%

ਫਿਰੋਜ਼ਪੁਰ: 25.59%

ਬਠਿੰਡਾ: 30.37%

ਸੰਗਰੂਰ: 29.93%

ਪਟਿਆਲਾ: 28.23%

ਚੰਡੀਗੜ੍ਹ: 22.3%