ਲੰਦਨ: ਯੂਕੇ ਕੌਂਸਲ ‘ਚ ਜਸਬੀਰ ਜਸਪਾਲ ਨੂੰ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਜਸਬੀਰ ਦਾ ਪਰਿਵਾਰ ਜਲੰਧਰ ਦਾ ਹੈ। ਉਹ ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਚੁਣੀ ਗਈ ਹੈ। ਯੂਕੇ ਕੌਂਸਲ ‘ਚ ਕੈਬਨਿਟ ਮੈਂਬਰ ਚੁਣੀ ਗਈ ਜਸਬੀਰ ਪਹਿਲੀ ਸਿੱਖ ਮਹਿਲਾ ਹੈ।
ਜਸਬੀਰ ਨੇ ਕਿਹਾ, “ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਅੱਗੇ ਆਉਣ ਵਾਲੀ ਹਰ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਾਂ।” ਜਸਬੀਰ ਜਦੋਂ ਦੋ ਸਾਲ ਦੀ ਸੀ, ਤਾਂ ਉਸ ਦਾ ਸਾਰਾ ਪਰਿਵਾਰ ਯੂਕੇ ਆ ਗਿਆ ਸੀ।