ਚੰਡੀਗੜ੍ਹ: ਦੇਸ਼ ਦੇ 72ਵੇਂ ਅਜਾਦੀ ਦਿਹਾੜੇ ਮੌਕੇ ਪੰਜਾਬ ਪੁਲਿਸ ਤੇ 13 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਸਨਮਾਨਤ ਕਰੇਗੀ। ਇਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੁਲਿਸ ਕਪਤਾਨ ਕੁਲਦੀਪ ਸਿੰਘ ਦੀ ਬਹਾਦਰੀ ਲਈ ਪੁਲਿਸ ਮੈਡਲ ਲਈ ਚੋਣ ਕੀਤੀ ਗਈ ਹੈ ਜਦਕਿ ਆਰ.ਐਨ. ਢੋਕੇ, ਏ.ਡੀ.ਜੀ.ਪੀ ਸੁਰੱਖਿਆ ਅਤੇ ਸਤਿੰਦਰ ਸਿੰਘ, ਐਸਐਸਪੀ ਕਪੂਰਥਲਾ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਖਵੰਤ ਸਿੰਘ ਗਿੱਲ, ਏ.ਆਈ.ਜੀ. ਪਰਸੋਨਲ, ਗੁਰਪ੍ਰੀਤ ਸਿੰਘ ਕਮਾਂਡੈਂਟ ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ, ਗੁਰਮੇਜ ਸਿੰਘ ਇੰਸਪੈਕਟਰ ਪੀਐਸਓ/ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ, ਭਜਨ ਸਿੰਘ ਸਬ ਇੰਸਪੈਕਟਰ ਸੁਰੱਖਿਆ ਵਿੰਗ ਪੰਜਾਬ, ਮਨਮੋਹਨ ਸਿੰਘ ਐਸ.ਆਈ., ਪੀ.ਐਸ.ਓ./ਡੀ.ਜੀ.ਪੀ. ਪੰਜਾਬ, ਜੁਗਲ ਕਿਸ਼ੋਰ ਅਤੇ ਚੰਬਾ ਲਾਲ (ਦੋਵੇਂ ਸਬ ਇੰਸਪੈਕਟਰ ਖੁਫੀਆ), ਬਿਠਲ ਹਰੀ ਐਸ.ਆਈ ਮੁਕੱਦਮਾ ਸ਼ਾਖਾ ਸੀ.ਪੀ.ਓ. ਪੰਜਾਬ, ਸਤਨਾਮ ਸਿੰਘ ਐਸ.ਆਈ ਦਫ਼ਤਰ ਏ.ਡੀ.ਜੀ.ਪੀ. ਆਰਮਡ ਬਟਾਲੀਅਨ ਜਲੰਧਰ, ਲਖਵਿੰਦਰ ਸਿੰਘ ਏ.ਐਸ.ਆਈ. ਦਫਤਰ ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਰਜਨੀ ਦੇਵੀ ਏ.ਐਸ.ਆਈ. ਸੀਆਈਡੀ ਯੂਨਿਟ ਐਸ.ਏ.ਐਸ. ਨਗਰ, ਚੰਚਲ ਸਿੰਘ ਏ.ਐਸ.ਆਈ. ਦਫਤਰ ਕਮਾਂਡੈਂਟ ਖੇਤਰੀ ਸਿਖਲਾਈ ਕੇਂਦਰ ਪੀ.ਏ.ਪੀ. ਜਲੰਧਰ ਅਤੇ ਦੀਪ ਕੁਮਾਰ ਹੈੱਡ ਕਾਂਸਟੇਬਲ ਵਾਇਰਲੈਸ ਸਟੇਸ਼ਨ ਸ਼੍ਰੀ ਨੈਣਾ ਦੇਵੀ ਪੰਜਾਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਦੌਰਾਨ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਪੁਲਿਸ ਮੈਡਲ ਹਾਸਲ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਪੁਲਿਸ ਮੁਲਜ਼ਮਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਇਹ ਪੁਲਿਸ ਮੈਡਲਾਂ ਦੇ ਹੱਕਦਾਰ ਸਨ।