ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 1303 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਖਾਸਕਰ ਨਨਕਾਣਾ ਸਾਹਿਬ ਵਿੱਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਰਵਾਨਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏ ਇਸ ਜੱਥੇ 'ਚ ਪੰਜ ਪਿਆਰੇ ਗ੍ਰੰਥੀ ਸਿੰਘ ਅਤੇ ਸੇਵਾ ਦਾ ਵੀ ਜਾ ਰਹੇ ਹਨ ਜਦਕਿ ਜੱਥੇ ਦੀ ਅਗਵਾਈ ਕੁਲਬੀਰ ਸਿੰਘ ਬੂਹ ਜੱਥਾ ਲੀਡਰ ਵਜੋਂ ਕਰ ਰਹੇ ਹਨ।


ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆ ਕਿ ਸ਼ੋਮਣੀ ਕਮੇਟੀ ਵੱਲੋਂ ਇਸ ਜੱਥੇ ਦੇ ਨਾਲ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਅਤੇ ਗ੍ਰੰਥੀ ਸਿੰਘ ਵੀ ਜਾ ਰਹੇ ਹਨ ਅਤੇ ਇਹ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾਂ ਸਾਹਿਬ ਸਣੇ ਸਾਰੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ



ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਮੌਕੇ ਵੀ ਇਸ ਜੱਥੇ ਦੇ ਸ਼ਰਧਾਲੂ ਉੱਥੇ ਮੌਜੂਦ ਰਹਿਣਗੇ ਅਤੇ ਜਨਮ ਸ਼ਤਾਬਦੀ ਤੋਂ ਬਾਅਦ ਇਹ ਜੱਥਾ ਵਾਪਸ ਪਰਤੇਗਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਇਆ ਜੱਥਾ ਪਹਿਲਾਂ ਰੇਲ ਗੱਡੀ ਰਾਹੀਂ ਪਾਕਿਸਤਾਨ ਜਾਣਾ ਸੀ ਪਰ ਇਸ ਦੀ ਮਨਜ਼ੂਰੀ ਨਾ ਹੋਣ ਕਰਕੇ ਹੁਣ ਇਹ ਜੱਥਾ ਸੜਕੀ ਰਸਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ 'ਚ ਦਾਖਲ ਹੋਵੇਗਾ