ਵਿਕਰਮ ਕੁਮਾਰ ਦੀ ਖਾਸ ਰਿਪੋਰਟ
ਬਠਿੰਡਾ: ਪਿੰਡ ਮਹਿਮਾ ਭਗਵਾਨਾਂ ਦੀ ਜੰਮਪਲ 17 ਸਾਲ ਦੀ ਨੌਜਵਾਨ ਲੜਕੀ ਬਲਦੀਪ ਕੌਰ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਲਈ ਮੈਦਾਨ ਵਿੱਚ ਉੱਤਰੀ ਹੈ। ਕੇਂਦਰ ਵੱਲੋਂ ਲਿਆਏ ਜਾ ਰਹੇ ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਬਲਦੀਪ ਕੌਰ ਬੀਤੇ ਦਿਨ ਬਠਿੰਡਾ ਵਿੱਚ ਟਰੈਕਟਰ ਤੇ ਸਵਾਰ ਹੋ ਸਰਕਾਰ ਦੇ ਖਿਲਾਫ ਹੱਲਾ ਬੋਲਣ ਵੀ ਆਈ ਸੀ।
ਬਲਦੀਪ ਕੌਰ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਹੁਣ ਉਹ ਅੱਗੇ ਪ੍ਰਾਈਵੇਟ ਪੜ੍ਹਾਈ ਕਰ ਰਹੀ ਹੈ।ਖੇਤ ਵਿੱਚ ਉਹ ਖੁਦ ਟਰੈਕਟਰ ਚਲਾ ਕੇ ਖੇਤੀ ਕਰਦੀ ਹੈ। ਬਲਦੀਪ ਨੇ ਕਿਹਾ,
ਸਾਡੇ ਕੋਲ 6 ਕਿੱਲੇ ਫਸਲ ਦੇ ਹਨ ਅਤੇ ਲੱਖਾਂ ਰੁਪਏ ਕਰਜ਼ਾ ਹੈ। ਜੋ ਕਿ ਸਰਕਾਰਾਂ ਨੇ ਮਾਫ਼ ਨਹੀਂ ਕੀਤਾ। ਹੁਣ ਕੇਂਦਰ ਸਰਕਾਰ ਜੋ ਬਿੱਲ ਲੈ ਕੇ ਆ ਰਹੀ ਹੈ, ਉਹ ਕਿਸਾਨ ਵਿਰੋਧੀ ਹੈ। ਮੈਂ ਖੁਦ ਜ਼ਿੰਮਾ ਚੁੱਕਿਆ ਹੈ ਅੰਦੋਲਨ ਦੇ ਵਿੱਚ ਹਿੱਸਾ ਲੈ ਕੇ ਕਿਉਂ ਨਾ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਾ। -
ਕਿਸਾਨ ਜਥੇਬੰਦੀ ਦੇ ਆਗੂ ਸੁਖਜੀਵਨ ਸਿੰਘ ਨੇ ਕਿਹਾ, "ਸਾਡੇ ਪਿੰਡ ਦੀ ਧੀ ਸਰਕਾਰ ਦੇ ਖ਼ਿਲਾਫ਼ ਲੜਨ ਲਈ ਮੈਦਾਨ ਵਿੱਚ ਉੱਤਰੀ ਹੈ, ਸਾਨੂੰ ਇਸ ਗੱਲ ਤੇ ਮਾਨ ਹੈ।"