ਚੰਡੀਗੜ੍ਹ: ਆਰਥਿਕ ਤੰਗੀ ਤੋਂ ਜੂਝ ਰਹੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਦਫ਼ਤਰਾਂ 'ਚ ਤਾਇਨਾਤ ਅਧਿਕਾਰੀਆਂ, ਜੋ 50% ਸਟਾਫ ਨਾਲ ਕੰਮ ਕਰ ਰਹੇ ਹਨ ਜਾਂ ਘੱਟ ਯਾਤਰਾ ਕਰ ਰਹੇ ਹਨ, ਦੇ ਵਾਹਨਾਂ ਲਈ ਨਿਰਧਾਰਤ ਕੀਤੇ ਗਏ ਪੈਟਰੋਲ-ਡੀਜ਼ਲ ਕੋਟੇ 'ਚ 25% ਦੀ ਕਟੌਤੀ ਕਰ ਦਿੱਤੀ ਹੈ।


ਆਖਰ ਗੋਲਡੀ ਪੀਪੀ ਨੇ ਅਲੋਚਕਾਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਟ੍ਰੋਲਰਾਂ ਕਰਕੇ ਨਹੀਂ ਬਚਾ ਸਕੇ ਗਰੀਬ ਬਜ਼ੁਰਗ ਦੀ ਜਾਨ

ਫੈਸਲੇ ਤਹਿਤ ਸਿਹਤ, ਡਾਕਟਰੀ ਸਿੱਖਿਆ, ਪੁਲਿਸ, ਖੁਰਾਕ ਅਤੇ ਸਿਵਲ ਸਪਲਾਈ, ਖੇਤੀਬਾੜੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੇ ਵਾਹਨਾਂ ਲਈ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿੱਚ 25% ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮੋਬਾਈਲ ਭੱਤੇ ਘਟਾਏ ਸੀ।

ਖੁਸ਼ਖਬਰੀ! ਕੈਪਟਨ ਕੋਲ ਪਹੁੰਚੀ 50,000 ਸਮਾਰਟਫੋਨ ਦੀ ਖੇਪ, ਜਾਣੋ ਕਿਸ-ਕਿਸ ਨੂੰ ਮਿਲਣਗੇ ਫੋਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ