ਬਠਿੰਡਾ: ਸ਼ਹਿਰ ਦੇ ਨੇੜਲੇ ਕਸਬੇ ਗੋਨਿਆਣਾ ਵਿੱਚ ਬਾਜਾਖਾਨਾ ਮਾਰਗ 'ਤੇ ਤਿੰਨ ਨੌਜਵਾਨਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਸੜਕ 'ਤੇ ਖੜ੍ਹੇ ਟਰਾਲੇ ਨਾਲ i20 ਕਾਰ ਦੇ ਟਕਰਾਉਣ ਨਾਲ ਦੋ ਕਾਰ ਸਵਾਰਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਦਵਿੰਦਰ ਸ਼ਰਮਾ, ਸਤਬੀਰ ਸਿੰਘ ਵਜੋਂ ਹੋਈ ਹੈ ਅਤੇ ਜ਼ਖ਼ਮੀ ਵਿਅਕਤੀ ਦਾ ਨਾਂਅ ਵਿਕਾਸ ਹੈ। ਸਾਰੇ ਜਣੇ ਜ਼ੀਰਾ ਦੇ ਰਹਿਣ ਵਾਲੇ ਸਨ।
ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਹ ਘਰੇ ਕਹਿ ਕੇ ਗਿਆ ਸੀ ਕਿ ਰਾਤ ਨੂੰ ਬਠਿੰਡਾ ਵਿੱਚ ਕਿਸੇ ਵਿਆਹ ਸਮਾਗਮ 'ਤੇ ਚੱਲਾ ਹੈ ਅਤੇ ਫਿਰ ਫ਼ਿਲਮ ਦੇਖਣ ਦਾ ਵੀ ਪ੍ਰੋਗਰਾਮ ਸੀ। ਪਰਿਵਾਰ ਵਾਲੇ ਇਸ ਹਾਦਸੇ ਤੋਂ ਸਦਮੇ ਵਿੱਚ ਹਨ ਕਿਉਂਕਿ ਹੈ ਨੌਜਵਾਨ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਤੇ ਇਸੇ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ।
ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਗੋਨਿਆਣਾ ਖੁਰਦ ਕੋਲ ਆਈ 20 ਕਾਰ ਰਸਤੇ ਵਿੱਚ ਖੜ੍ਹੇ ਟਰਾਲੇ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਇੱਕ ਜ਼ਖ਼ਮੀ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਨ।