ਲੁਧਿਆਣਾ: ਬੀਤੇ ਦਿਨੀਂ ਸ਼ਰਾਬ ਪੀਂਦਿਆਂ ਦੀ ਤੁਲਨਾ ਅੰਮ੍ਰਿਤਪਾਨ ਨਾਲ ਕਰਨ ਵਾਲੇ ਦੋ ਹੋਰ ਨੌਜਵਾਨ ਗ੍ਰਿਫ਼ਤਾਰ ਹੋ ਗਏ ਹਨ। ਅਜਿਹਾ ਕਰਦਿਆਂ ਕਈ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ 11 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿੱਚ ਹੁਣ ਕੁੱਲ ਚਾਰ ਜਣੇ ਗ੍ਰਿਫ਼ਤਾਰ ਹੋ ਚੁੱਕੇ ਹਨ। ਸਬੰਧਤ ਖ਼ਬਰ- ਸ਼ਰਾਬ ਪੀਣ ਸਮੇਂ ਸਿੱਖ ਧਾਰਮਿਕ ਰਹਿਤ ਮਰਿਆਦਾ ਦਾ ਮਜ਼ਾਕ ਉਡਾਉਣ ਵਾਲੇ ਬੁਰੇ ਫਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਮਾਮਲੇ ਦੇ ਹੱਲ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਨ੍ਹਾਂ ਚੋਂ ਦੋ ਮੁਲਜ਼ਮ ਮੁੱਲਾਂਪੁਰ ਦਾਖਾ ਵਿੱਚ ਲੁਕੇ ਹੋਏ ਹਨ। ਇੱਥੋਂ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਅਰਸ਼ਪ੍ਰੀਤ ਅਤੇ ਤਰਨਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕੀ ਅਜਨਾਲਾ ਨੇ ਬੀਤੇ ਦਿਨ ਪੁਲਿਸ ਨੂੰ ਅਲਟੀਮੇਟਮ ਵੀ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਹਾਲੇ ਵੀ ਕਈ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਹਾਲਾਂਕਿ ਨੌਜਵਾਨ ਆਪਣੇ ਕੀਤੇ 'ਤੇ ਮੁਆਫ਼ੀ ਮੰਗ ਚੁੱਕੇ ਹਨ, ਪਰ ਕੇਸ ਦਰਜ ਹੋਣ ਕਾਰਨ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।