ਕਾਂਗੜਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਪੰਜਾਬ ਦੇ ਦੋ ਮੁੰਡਿਆਂ ਦਾ ਇੱਥੇ ਦੇ ਪੌਂਗ ਡੈਮ ‘ਚ ਡੁੱਬਣ ਦਾ ਸ਼ੱਕ ਹੈ। ਜ਼ਿਲ੍ਹਾ ਪ੍ਰਸਾਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੰਡਿਆਂ ਦੇ ਫਤਿਹਪੁਰ ਤਹਿਸੀਲ ‘ਚ ਮਾਨਗੜ੍ਹ ਕੋਲ ਪੌਂਗ ਡੈਮ ‘ਚ ਡੁੱਬਣ ਦਾ ਸ਼ੱਕ ਹੈ।

ਅਧਿਕਾਰੀ ਨੇ ਦੱਸਿਆ ਕਿ ਹਾਦਸਾ ਅੱਧੀ ਰਾਤ ਨੂੰ ਹੋਇਆ, ਜਿਸ ਤੋਂ ਬਾਅਦ ਤੁਰੰਤ ਐਨਡੀਆਰਐਫ ਨੂੰ ਮੌਕੇ ‘ਤੇ ਬੁਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਐਨਡੀਆਰਐਫ ਦੀ ਇੱਕ ਟੁਕੜੀ ਸਵੇਰੇ ਕਰੀਬ ਸਵਾ ਪੰਜ ਵਜੇ ਮੌਕੇ ‘ਤੇ ਪਹੁੰਚੀਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਘਟਨਾ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਹੈ।