ਫਰੀਦਕੋਟ: ਅੱਜ ਚੜ੍ਹਦੀ ਸਵੇਰ ਹੀ ਗੁਰਹਰਸਹਾਏ ਸਟੇਟ ਹਾਈਵੇ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਮੋਟਰਸਾਈਕਲ ਤੇ ਕਾਰ ਦੀ ਟੱਕਰ ਹੋ ਗਈ। ਘਟਨਾ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮਹਾਂਦੇਵ ਕੁਮਾਰ ਵਜੋਂ ਹੋਈ ਹੈ। ਉਹ ਫਰੀਦਕੋਟ ਦਾ ਹੀ ਰਹਿਣ ਵਾਲਾ ਸੀ ਤੇ ਸਾਦਿਕ ਵਿੱਚ ਸਰਕਾਰੀ ਸਕੂਲ 'ਚ ਵੋਕੇਸ਼ਨਲ ਅਧਿਆਪਕ ਵਜੋਂ ਤਾਇਨਾਤ ਸੀ। ਹਾਦਸਾ ਅੱਜ ਡਿਉਟੀ 'ਤੇ ਜਾਂਦੇ ਵਕਤ ਵਾਪਰਿਆ।