ਅਬੋਹਰ: ਪੰਜਾਬ ਦੇ ਅਬੋਹਰ ‘ਚ ਆਰਮੀ ਦੀ ਐਂਬੂਲੈਂਸ ਟਰਾਲਾ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਤਿੰਨ ਸੀਨੀਅਰ ਆਰਮੀ ਅਫਸਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਆਰਮੀ ਐਂਬੂਲੈਂਸ ਸੈਨਾ ਦੇ ਇੱਕ ਬਿਮਾਰ ਜਵਾਨ ਨੂੰ ਬਠਿੰਡਾ ਲੈ ਕੇ ਜਾ ਰਹੀ ਸੀ। ਸ਼ਹਿਰ ਦੇ ਮਲੋਟ ਰੋਡ ‘ਤੇ ਇਹ ਹਾਦਸਾ ਹੋ ਗਿਆ।

ਆਰਮੀ ਦੀ ਐਂਬੂਲੈਂਸ ਮਲੋਟ ਰੋਡ ਦੇ ਰਿਲਾਇੰਸ ਪੈਟਰੋਲ ਪੰਪ ਨੇੜੇ ਰੋਡ ‘ਤੇ ਆਏ ਆਵਾਰ ਪਸ਼ੂਆ ਨੂੰ ਬਚਾਉਣ ਦੇ ਚੱਕਰ ‘ਚ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਗਈ। ਦੋਵਾਂ ਵਾਹਨਾਂ ‘ਚ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਤੋਂ ਬਾਅਦ ਆਰਮੀ ਐਂਬੂਲੈਂਸ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਹਸਪਤਾਲ ਲੈ ਜਾਂਦੇ ਸਮੇਂ ਨਾਇਕ ਸੂਬੇਦਾਰ ਜੀਤ ਸਿੰਘ, ਸੂਬੇਦਾਰ ਜੀਤਪਾਲ ਸਿੰਘ ਤੇ ਇੱਕ ਕੰਪਾਉਂਡਰ ਯਸ਼ ਪਾਂਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਸ ‘ਚ ਸਿਪਾਹੀ ਡੀਐਸ ਪਾਲ ਤੇ ਸਿਪਾਹੀ ਦੀਵੇਂਦਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਮਲੋਟ ਦੀ ਪੁਲਿਸ ਤੇ ਆਰਮੀ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਇਸ ਹਾਦਸੇ ‘ਚ ਜ਼ਖ਼ਮੀ ਜਵਾਨਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।