ਜਲੰਧਰ: ਪੁਲਿਸ ਨੇ ਅਜਿਹੇ ਤਿੰਨ ਮੈਂਬਰੀ ਗੈਂਗ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜਿਸ ਨੇ ਪਿਛਲੇ ਕਾਫੀ ਸੰਮੇਂ ਤੋਂ ਪੰਜਾਬ ਵਿੱਚ ਕਈ ਵਾਰਦਾਤਾਂ ਕੀਤੀਆਂ। ਇਨ੍ਹਾਂ ਤਿੰਨਾਂ ਮੁਲਜ਼ਮਾਂ ਵਿੱਚੋਂ ਦੋ ਜੇਲ੍ਹ ਵਿੱਚ ਪਹਿਲਾਂ ਵੀ ਕਈ ਕੇਸਾਂ ਵਿੱਚ ਸਜ਼ਾ ਕੱਟ ਚੁੱਕੇ ਹਨ।
ਜਲੰਧਰ ਦੇਹਾਤ ਪੁਲਿਸ ਦੇ ਡੀਐਸਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਜੁਨੈਦ ਨਾਂ ਦਾ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਦੀਪਕ ਨਕੋਦਰ ਤੇ ਰਾਕੇਸ਼ ਕੁਮਾਰ ਕਬਾੜ ਦਾ ਕੰਮ ਕਰਦਾ ਹੈ। ਇਨ੍ਹਾਂ ਨੇ ਜਲੰਧਰ, ਪਠਾਨਕੋਟ, ਮੁਹਾਲੀ, ਹੁਸ਼ਿਆਰਪੁਰ ਵਿੱਚ ਕਈ ਵਾਰਦਾਤਾਂ ਕੀਤੀਆਂ ਹਨ।
ਇਨ੍ਹਾਂ ਤੋਂ ਬਲੈਰੋ ਗੱਡੀ, ਬੁਲੇਟ ਮੋਟਰਸਾਈਕਲ, ਐਲਸੀਡੀ, ਗੈਸ ਵੈਲਡਿੰਗ ਸੈੱਟ, ਲੈਪਟਾਪ ਆਦਿ ਬਰਾਮਦ ਹੋਏ ਹਨ। ਇਨ੍ਹਾਂ ਵਿੱਚੋਂ ਦੀਪਕ 10 ਸਾਲ ਤੇ ਜੁਨੈਦ 5 ਸਾਲ ਕੈਦ ਕੱਟ ਚੁੱਕਿਆ ਹੈ। ਅਦਾਲਤ ਵੱਲੋਂ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਜਿਸ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।