ਤਰਨ ਤਾਰਨ: ਕਸਬਾ ਅਲਗੋਂ ਕੋਠੀ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਜ਼ਹਿਰੀਲਾ ਮੀਟ ਖਾਣ ਨਾਲ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬਿਹਾਰ ਤੇ ਇੱਕ ਬੰਗਾਲ ਦਾ ਰਹਿਣ ਵਾਲਾ ਸੀ। ਉਹ ਅਲਗੋਂ ਕੋਠੀ ਵਿੱਚ ਕਰਾਏ ਦੇ ਮਕਾਨ ਵਿੱਚ ਰਹਿੰਦੇ ਸੀ।

ਇਸ ਬਾਰੇ ਸਾਹਿਲ ਪੁੱਤਰ ਰਾਇਨ ਚੌਧਰੀ ਵਾਸੀ ਬਿਹਾਰ ਨੇ ਦੱਸਿਆ ਕਿ ਉਸ ਦਾ ਭਰਾ ਕੋਮਲ, ਰਾਹੁਲ ਤੇ ਸੁਪਨ ਤਿੰਨੇ ਹੀ ਕਸਬਾ ਅਲਗੋਂ ਕੋਠੀ ਵਿੱਚ ਦੋ ਸਾਲ ਤੋਂ ਇਕੱਠੇ ਇੱਕ ਹੀ ਕਮਰੇ ਵਿੱਚ ਕਿਰਾਏ 'ਤੇ ਰਹਿੰਦੇ ਸਨ। ਉਹ ਇੱਥੇ ਪੀਓਪੀ ਦਾ ਕੰਮ ਕਰਦੇ ਸਨ। ਕੰਮ ਤੋਂ ਵਾਪਸ ਆ ਕੇ ਤਿੰਨਾਂ ਨੇ ਮੀਟ ਬਣਾਇਆ ਜਿਸ ਵਿੱਚ ਕੋਈ ਜ਼ਹਿਰੀਲੀ ਵਸਤੂ ਰਿੱਜ ਗਈ।

ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ ਤੇ ਉਨ੍ਹਾਂ ਨੇ ਜ਼ਹਿਰੀਲਾ ਮੀਟ ਖਾ ਲਿਆ। ਇਸ ਕਾਰਨ ਰਾਹੁਲ 13 ਸਾਲ ਤੇ ਸੁਪਨ 25 ਸਾਲ ਦੀ ਮੌਕੇ 'ਤੇ ਮੌਤ ਹੋ ਗਈ। ਤੀਜੇ ਵਿਅਕਤੀ ਰਾਹੁਲ 32 ਸਾਲ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਹੈ।

ਕੋਮਲ ਤੇ ਰਾਹੁਲ ਬਿਹਾਰ ਤੇ ਸੁਪਨ ਬੰਗਾਲ ਦਾ ਰਹਿਣ ਵਾਲਾ ਹੈ। ਥਾਣਾ ਵਲਟੋਹਾ ਪੁਲਿਸ ਨੇ ਤਿੰਨ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਗਿਆ ਹੈ।