Amritsar News: ਬੀਐਸਐਫ਼ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅਜਨਾਲਾ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੇ ਬੀਐਸਐਫ਼ ਨੇ ਗੋਲ਼ੀਆਂ ਮਾਰ ਕੇ ਡ੍ਰੋਨ ਨੂੰ ਸੁੱਟ ਲਿਆ ਹੈ। ਜਿਸ ਰਾਹੀ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਸੀ ਜਿਸ ਨੂੰ ਬੀਐਸਐਫ਼ ਨੇ ਜਬਤ ਕਰ ਲਿਆ ਹੈ।


ਦਰਅਸਲ ਬੀਐਸਐਫ਼ ਦੀ 183 ਬਟਾਲੀਅਨ ਗਸ਼ਤ ਉੱਤੇ ਸੀ ਤਾਂ ਅਚਾਨਕ ਰਾਤ 8.30 ਵਜੇ ਜਵਾਨਾਂ ਨੂੰ ਡ੍ਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਉਸ ਵੱਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਡ੍ਰੋਨ ਜ਼ਮੀਨ ਤੇ ਡਿੱਗ ਪਿਆ। ਇਹ ਪੂਰਾ ਮਾਮਲਾ ਕਾਲਮ ਡੋਗਰਾ ਪੋਸਟ ਦੇ ਨੇੜੇ ਦਾ ਹੈ।


ਜਾਣਕਾਰੀ ਮੁਤਾਬਕ ਡ੍ਰੋਨ ਦੇ ਨਾਲ ਇੱਕ ਕਾਲੇ ਰੰਗ ਦੇ ਪੈਕਟ ਬੰਨਿਆ ਹੋਇਆ ਸੀ ਜਿਸ ਨੂੰ ਪੰਜਾਬ ਵਿੱਚ ਡਿਲਵਰ ਕਰਨ ਸੀ ਪਰ ਬੀਐਸਐਫ਼ ਨੇ ਇਹ ਸਾਜ਼ਸ਼ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ। ਇਸ ਦੌਰਾਨ ਜਵਾਨਾਂ ਨੂੰ 2,500 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।


ਇਸ ਡ੍ਰੋਨ ਦੇ ਕਾਬੂ ਆਉਣ ਤੋਂ ਬਾਅਦ ਬੀਐਸਐਫ਼ ਦੇ ਅਧਿਕਾਰੀ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


ਜ਼ਿਕਰ ਕਰ ਦਈਏਕਿ ਬੀਐਸਐਫ਼ ਵੱਲੋਂ ਪਿਛਲੇ 4 ਦਿਨਾਂ ਵਿੱਚ ਇਹ ਤੀਜਾ ਡ੍ਰੋਨ ਫੜ੍ਹਿਆ ਗਿਆ ਹੈ। ਪਹਿਲਾ ਡ੍ਰੋਨ ਚਾਰ ਦਿਨ ਪਹਿਲਾਂ ਅੰਮ੍ਰਿਤਸਰ ਦੇ ਅਜਨਾਲਾ ਤੋਂ ਕਾਬੂ ਕੀਤਾ ਸੀ। ਇਸ ਤੋਂ ਬਾਅਦ ਪਿੰਡ ਰਣੀਆ ਵਿੱਚ ਡ੍ਰੋਨ ਦੀ ਹਲਚਲ ਵੇਖੀ ਗਈ ਸੀ ਜਿਸ ਨੂੰ 17 ਗੋਲ਼ੀਆਂ ਮਾਰ ਕੇ ਸੁੱਟ ਦਿੱਤਾ ਗਿਆ ਸੀ ਤੇ ਹੁਣ ਬੀਤੀ ਰਾਤ ਬੀਐਸਐਫ਼ ਨੂੰ ਇਹ ਵੱਡੀ ਸਫ਼ਲਤਾ ਮਿਲੀ  ਹੈ।
 


ਇਹ ਵੀ ਪੜ੍ਹੋ: Newborn girl found : ਅੰਮ੍ਰਿਤਸਰ 'ਚ ਇਨਸਾਨੀਅਤ ਸ਼ਰਮਸਾਰ ! ਨਿੱਜੀ ਹਸਪਤਾਲ ਦੇ ਬਾਹਰ ਮਿਲਿਆ ਨਵਜੰਮੀ ਬੱਚੀ ਦਾ ਭਰੂਣ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।