ਚੰਡੀਗੜ੍ਹ: ਭਾਜਪਾ ਆਗੂ ਅਤੇ ਸਾਬਕਾ ਸਾਂਸਦ ਸੁਨੀਲ ਜਾਖੜ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿਚ ਵਿਜੀਲੈਂਸ ਅਧਿਕਾਰੀ ਵੱਲੋਂ ਅਰੋੜਾ ਨੂੰ ਆਪਣੇ ਘਰ ਮਿਲਣ ਲਈ ਬੁਲਾਉਣ ਤੇ ਸਵਾਲ ਚਿੰਨ੍ਹ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਕ ਜਾਂਚ ਅਧਿਕਾਰੀ ਨੇ ਕਿਸ ਮਕਸਦ ਨਾਲ ਉਨ੍ਹਾਂ ਨੂੰ ਘਰ ਬੁਲਾਇਆ ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਖਦਸਾ ਜਾਹਿਰ ਕੀਤਾ ਕਿ ਰਾਜ ਵਿਚ ਕਾਨੂੰਨ ਵਿਵਸਥਾ ਪੂਰੀ ਤਰਾਂ ਫੇਲ ਹੋਣ ਅਤੇ ਗੁਜਰਾਤ ਚੋਣਾਂ ਵਿਚ ਲਾਹਾ ਲੈਣ ਲਈ ਆਪ ਪਾਰਟੀ ਇਸ ਤਰਾਂ ਦੇ ਸਟੰਟ ਕਰ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਅਧਿਕਾਰੀਆਂ ਵੱਲੋਂ ਬਾਂਹ ਮਰੋੜ ਕੇ ਲਈ ਜਾਂ ਰਹੀ ਕਥਿਤ ਫਿਰੌਤੀ ਸੀ ਜਾਂ ਇਹ ਭ੍ਰਿਸ਼ਟਾਚਾਰ ਹੋਇਆ ਹੈ ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਜਾਖੜ ਨੇ ਕਿਹਾ ਕਿ ਜਿਸ ਪਲਾਟਾਂ ਦੀ ਵੰਡ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਲੋਕਪਾਲ ਵੱਲੋਂ ਪਹਿਲਾਂ ਹੀ ਨਿਰਦੋਸ਼ ਪਾਇਆ ਗਿਆ ਹੈ। ਪਰ ਫਿਰ ਵੀ ਜ਼ੇਕਰ ਸਰਕਾਰ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਬੇਸ਼ਕ ਕਰਵਾਏ ਪਰ ਸਰਕਾਰੀ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਸਾਬਕਾ ਸਾਂਸਦ ਨੇ ਕਿਹਾ ਕਿ ਸਿੱਧੂ ਮੁੱਸੇਵਾਲਾ ਦੇ ਕਾਤਲ ਦਾ ਪੁਲਿਸ ਦੀ ਮਦਦ ਨਾਲ ਹੀ ਪੁਲਿਸ ਹਿਰਾਸਤ ਵਿਚੋਂ ਭੱਜ ਜਾਣਾ, ਦੇਸ਼ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਨਾਲ ਲੋਕਾਂ ਵਿਚ ਵੱਧ ਰਿਹਾ ਸਹਿਮ, ਜ਼ੇਲ੍ਹਾਂ ਵਿਚੋਂ ਲਗਾਤਾਰ ਮਿਲ ਰਹੇ ਮੋਬਾਇਲ ਆਦਿ ਹਾਲਾਤ ਪ੍ਰਮਾਣ ਹਨ ਕਿ ਰਾਜ ਵਿਚ ਕਾਨੂੰਨ ਵਿਵਸਥਾਂ ਢਹਿ ਢੇਰੀ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਆਪ ਸਰਕਾਰ ਨੂੰ ਕਿਸੇ ਅਜਿਹੇ ਡਰਾਮੇ ਦੀ ਜਰੂਰਤ ਸੀ ਜਿਸ ਨਾਲ ਉਹ ਲੋਕਾਂ ਦਾ ਧਿਆਨ ਇੰਨ੍ਹਾਂ ਮੁੱਦਿਆਂ ਤੋਂ ਹਟਾ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ