ਜਲੰਧਰ: ਬਾਹਰਲੇ ਮੁਲਕਾਂ 'ਚ ਫਸੇ ਪੰਜਾਬੀਆਂ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਖੁਲਾਸਾ ਸਾਊਦੀ ਅਰਬ ਦੇ ਦਮਾਮ ਸ਼ਹਿਰ ਤੋਂ ਆਈ ਵੀਡੀਓ ਰਾਹੀਂ ਹੋਇਆ ਹੈ। ਵੀਡੀਓ ਵਿੱਚ ਨਵਾਂਸ਼ਹਿਰ ਦੇ ਤਿੰਨ ਮੁੰਡੇ ਵਾਪਸ ਆਉਣ ਲਈ ਭਗਵੰਤ ਮਾਨ ਦੇ ਹਾੜੇ ਕੱਢ ਰਹੇ ਹਨ।


ਇਨ੍ਹਾਂ 'ਚ ਜਸਪ੍ਰੀਤ ਸਿੰਘ ਟਰਾਲਾ ਚਲਾਉਣ ਗਿਆ ਸੀ ਪਰ ਹੁਣ ਉਸ ਨੂੰ ਸੜਕਾਂ 'ਤੇ ਰਾਤ ਕੱਟਣੀ ਪੈ ਰਹੀ ਹੈ। ਜਸਪ੍ਰੀਤ ਵਰਗੀ ਕਹਾਣੀ ਹੀ ਬਾਕੀ ਦੋਵੇਂ ਮੁੰਡਿਆਂ ਦੀ ਹੈ। ਉਨ੍ਹਾਂ ਦੇ ਪਰਿਵਾਰ ਵੀ ਇਸੇ ਕੋਸ਼ਿਸ਼ ਵਿੱਚ ਧੱਕੇ ਖਾ ਰਹੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਦੇ ਮੁੰਡੇ ਵਾਪਸ ਆ ਜਾਣ।

ਜਸਪ੍ਰੀਤ ਨੂੰ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਨੇ ਬਾਹਰ ਭੇਜਿਆ ਸੀ। ਟਰੈਵਲ ਏਜੰਟ ਦਾ ਕਹਿਣਾ ਹੈ ਕਿ ਉਸ ਨੇ ਸਹੀ ਤਰੀਕੇ ਨਾਲ ਹੀ ਬਾਹਰ ਭੇਜਿਆ ਹੈ। ਜੇਕਰ ਕੋਈ ਉੱਥੇ ਦੀ ਕੰਪਨੀ ਨਾਲ ਕੰਮ ਦਾ ਕਰਾਰ ਕਰਕੇ ਵਾਪਸ ਆਉਣਾ ਚਾਹੁੰਦਾ ਹੈ ਤਾਂ ਉਹ ਆਉਣ ਦੀ ਫੀਸ ਵਾਪਸ ਮੰਗਦੇ ਹਨ। ਉਸ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ।