ਪਟਿਆਲਾ: ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇਸੈਂਸ ਵਾਲੇ ਹਥਿਆਰਾਂ ਵੀ ਬਰਾਮਦ ਹੋਏ ਹਨ। ਜਤਿੰਦਰ ਸਿੰਘ ਔਲਖ, ਆਈਜੀ ਪਟਿਆਲਾ ਜ਼ੋਨ ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਨਿਹੰਗਾਂ ਕੋਲੋਂ 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿਆਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੁਲਿਸ ਪੜਤਾਲ ਕਰ ਰਹੀ ਹੈ ਕਿ ਆਖਰ ਇਹ ਹਥਿਆਰ ਤੇ ਕੈਸ਼ ਕਿੱਥੋਂ ਆਇਆ।
ਪੁਲਿਸ 'ਤੇ ਹਮਲੇ ਤੋਂ ਬਾਅਦ ਨਿਹੰਗ ਸਿੰਘ ਇਸ ਗੁਰਦੁਆਰੇ 'ਚ ਲੁਕੇ ਹੋਏ ਸਨ। ਲੰਬੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨਾਂ ਵਿੱਚੋਂ ਇੱਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਵੀ ਹੋਇਆ ਹੈ। ਗੁਰਦੁਆਰਾ ਕੰਪਲੈਕਸ ਅੰਦਰ ਕਮਰਿਆਂ ਵਿੱਚੋਂ ਇਨ੍ਹਾਂ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕੋਲੋਂ ਤਿੰਨ ਦੇਸੀ ਕੱਟੇ, ਤੇਜ਼ਧਾਰ ਹਥਿਆਰ, ਪੈਟਰੋਲ ਬੰਬ, ਭੰਗ ਦੀਆਂ ਛੇ ਬੋਰੀਆਂ ਵੀ ਬਰਾਮਦ ਕੀਤੀਆਂ ਹਨ।
ਪੈਟਰੋਲ ਬੰਬ ਲਈ ਤਕਰੀਬਨ ਪੱਚੀ ਤੋਂ ਤੀਹ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਪੁਲਿਸ ਕਾਰਵਾਈ ਤੋਂ ਬਚਣ ਲਈ ਇਹ ਸਭ ਹਥਿਆਰ ਫੜੇ ਹੋਏ ਸਨ ਕਿ ਜੇਕਰ ਪੁਲਿਸ ਅੰਦਰ ਆਉਂਦੀ ਹੈ ਤਾਂ ਪੈਟਰੋਲ ਬੰਬਾਂ ਦੀ ਮਦਦ ਨਾਲ ਪੁਲਿਸ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਗੁਰਦੁਆਰਾ ਪਰਿਸਰ ਦੇ ਅੰਦਰ ਬਣੇ ਕਮਰਿਆਂ ਵਿੱਚੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਵੀ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਪੁਲਿਸ ਨੇ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ।ਗੁਰਦੁਆਰਾ ਖਿਚੜੀ ਸਾਹਿਬ ਡੇਰੇ ਦਾ ਮੁੱਖੀ ਬਲਵਿੰਦਰ ਸਿੰਘ ਜਿਸ ਨੇ ਏਐਸਆਈ ਦੇ ਉੱਪਰ ਹਮਲਾ ਕੀਤਾ ਸੀ। ਉਸ ਤੇ ਪਹਿਲਾਂ ਵੀ ਤਿੰਨ ਕ੍ਰਿਮੀਨਲ ਰਿਕਾਰਡ ਦਰਜਾ ਹਨ।
ਦੱਸ ਦਈਏ ਕਿ ਅੱਜ ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ਏਐਸਆਈ ਦਾ ਗੁੱਟ ਕੱਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇੱਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁੱਟ ਕੱਟਣ ਨਾਲ ਜ਼ਖਮੀ ਹੋਏ ਏਐਸਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਜੇਰੇ ਇਲਾਜ ਹੈ।
ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਬਾਰੇ ਨਵਾਂ ਖੁਲਾਸਾ, 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿਆਰਾਂ ਨੇ ਛੇੜੀ ਨਵੀਂ ਚਰਚਾ
ਏਬੀਪੀ ਸਾਂਝਾ
Updated at:
12 Apr 2020 04:22 PM (IST)
ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇਸੈਂਸ ਵਾਲੇ ਹਥਿਆਰਾਂ ਵੀ ਬਰਾਮਦ ਹੋਏ ਹਨ।
- - - - - - - - - Advertisement - - - - - - - - -