ਅੰਮ੍ਰਿਤਸਰ: ਪਟਿਆਲਾ ‘ਚ ਨਿਹੰਗ ਸਿੰਘਾਂ ਵੱਲੋਂ ਏਐਸਆਈ ਦਾ ਗੁੱਟ ਵੱਢਣ ਤੇ ਹੋਰਨਾਂ ਪੁਲਿਸ ਕਰਮੀਆਂ ਨੂੰ ਜ਼ਖਮੀ ਕਰਨ ਦੀ ਘਟਨਾ ਦੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕੀਤੀ ਹੈ। ਲੌਂਗੋਵਾਲ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਸੰਗਠਨਾਂ ਦੇ ਮੁਖੀ ਇਨ੍ਹਾਂ ਨੂੰ ਕਾਬੂ ‘ਚ ਰੱਖਣ।
ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ‘ਚ ਸਭ ਨੂੰ ਕਾਨੂੰਨ ਮੁਤਾਬਕ ਚੱਲਣਾ ਪਵੇਗਾ, ਤਾਂ ਹੀ ਕੋਰੋਨਾ ਜਿਹੀ ਮਹਾਮਾਰੀ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੌਂਗੋਵਾਲ ਨੇ ਸਿੱਖ ਪੰਥ ਨੂੰ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 399ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਸਮਝਦੇ ਹੋਏ ਘਰ ‘ਚ ਰਹਿ ਕੇ ਹੀ ਪ੍ਰਕਾਸ਼ ਪੁਰਬ ਤੇ ਵੈਸਾਖੀ ਮਨਾਈ ਜਾਵੇ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਲਈ ਹਾਲਾਤ ਠੀਕ ਹੋਣ ਤੋਂ ਬਾਅਦ ਸਮਾਗਮ ਤੈਅ ਕੀਤੇ ਜਾਣਗੇ। ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਘਰ ‘ਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਲੈਣ ਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਨ ਕਿ ਹਾਲਾਤ ਜਲਦ ਤੋਂ ਜਲਦ ਸਾਜ਼ਗਾਰ ਹੋਣ।
ਇਹ ਵੀ ਪੜ੍ਹੋ :
ਪਟਿਆਲਾ ‘ਚ ਪੁਲਿਸ ‘ਤੇ ਨਿਹੰਗ ਸਿੰਘਾਂ ਦਾ ਹਮਲਾ, ਥਾਣੇਦਾਰ ਦਾ ਗੁੱਟ ਵੱਢਿਆ
ਨਿਹੰਗਾਂ ਦੇ ਡੇਰੇ ਤੋਂ ਮਿਲੇ ਵੱਡੀ ਮਾਤਰਾ 'ਚ ਹਥਿਆਰ, ਕਮਾਂਡੋ ਆਪ੍ਰੇਸ਼ਨ ਦੌਰਾਨ 7 ਗ੍ਰਿਫਤਾਰ
ਨਿਹੰਗਾਂ ਦੇ ਹਮਲੇ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਔਖੇ, ਜਥੇਬੰਦੀਆਂ ਨੂੰ ਸਲਾਹ
ਏਬੀਪੀ ਸਾਂਝਾ
Updated at:
12 Apr 2020 02:17 PM (IST)
ਪਟਿਆਲਾ ‘ਚ ਨਿਹੰਗ ਸਿੰਘਾਂ ਵੱਲੋਂ ਏਐਸਆਈ ਦਾ ਗੁੱਟ ਵੱਢਣ ਤੇ ਹੋਰਨਾਂ ਪੁਲਿਸ ਕਰਮੀਆਂ ਨੂੰ ਜ਼ਖਮੀ ਕਰਨ ਦੀ ਘਟਨਾ ਦੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕੀਤੀ ਹੈ। ਲੌਂਗੋਵਾਲ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਸੰਗਠਨਾਂ ਦੇ ਮੁਖੀ ਇਨ੍ਹਾਂ ਨੂੰ ਕਾਬੂ ‘ਚ ਰੱਖਣ।
- - - - - - - - - Advertisement - - - - - - - - -